Punjab

​​​​​​​‘ਪੰਜਾਬ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮ ਤਣਾਅਗ੍ਰਸਤ’

ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ (VC) ਰਾਜ ਕੁਮਾਰ ਨੇ ’ਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ (CSO) ਅਸ਼ਵਨੀ ਕੌਲ ਨਾਲ ਮੁਲਾਕਾਤ ਕਰ ਕੇ ਕੈਂਪਸ ਦੀ ਸਮੁੱਚੀ ਸੁਰੱਖਿਆ ਪ੍ਰਣਾਲੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸੁਰੱਖਿਆ ਸਟਾਫ਼ ਦੀਆਂ ਸਮੱਸਿਆਵਾਂ ਨੂੰ ਵੀ ਸਮਝਿਆ। ਉਨ੍ਹਾਂ ਸੁਰੱਖਿਆ ਸਟਾਫ਼ ਦੀ ਕਮੀ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮਿੀਟਿੰਗ ਵਿੱਚ ਸੁਰੱਖਿਆ ਸਟਾਫ਼, ਸਬੰਧਤ ਅਧਿਕਾਰੀ ਤੇ ਅਸਿਸਟੈਂਟ ਸਕਿਓਰਿਟੀ ਆਫ਼ੀਸਰਜ਼ ਵੀ ਮੌਜੂਦ ਸਨ।ਇਸ ਵੇਲੇ ਯੂਨੀਵਰਸਿਟੀ ਵਿੱਚ ਸੁਰੱਖਿਆ ਸਟਾਫ਼ ਦੀਆਂ 150 ਆਸਾਮੀਆਂ ਖ਼ਾਲੀ ਪਈਆਂ ਹਨ ਤੇ ਇਸ ਲਈ ਕੇਂਦਰ ਸਰਕਾਰ ਨੂੰ ਇਹ ਆਸਾਮੀਆਂ ਪੁਰ ਕਰਨ ਲਈ ਕਈ ਵਾਰ ਆਖਿਆ ਜਾ ਚੁੱਕਾ ਹੈ। ਕਈ ਵਾਰ ਯਾਦ–ਪੱਤਰ (ਰੀਮਾਈਂਡਰਜ਼) ਵੀ ਭੇਜੇ ਗਏ ਹਨ। ਰੈਗੂਲਰ ਸਟਾਫ਼ ਮੈਂਬਰ ਹੁਣ ਸੇਵਾ–ਮੁਕਤ ਹੋ ਰਹੇ ਹਨ ਤੇ ਕੁਝ ਠੇਕਾ–ਆਧਾਰਤ ਮੁਲਾਜ਼ਮ ਕੰਮ ਦੇ ਕੁਝ ਵਧੇਰੇ ਦਬਾਅ ਕਾਰਨ ਨੌਕਰੀਆਂ ਛੱਡ ਗਏ ਹਨ। ਵਾਈਸ ਚਾਂਸਲਰ ਨੇ ਕਿਹਾ ਕਿ ਉਹ ਛੇਤੀ ਹੀ ਸਟਾਫ਼ ਵਿੱਚ ਵਾਧਾ ਕਰਵਾਉਣ ਦੇ ਜਤਨ ਅਰੰਭਣਗੇ ਤੇ ਹਾਲਾਤ ਸੁਖਾਵੇਂ ਕਰਨਗੇ। ਸ੍ਰੀ ਕੌਲ ਨੇ ਕਿਹਾ ਕਿ ਭਾਵੇਂ ਤਕਨਾਲੋਜੀ ਬਹੁਤ ਅਹਿਮ ਹੁੰਦੀ ਹੈ ਪਰ ਫਿਰ ਵੀ ਸਟਾਫ਼ ਦੀ ਗਸ਼ਤ ਦਾ ਆਪਣਾ ਮਹੱਤਵ ਹੁੰਦਾ ਹੈ। ਸ੍ਰੀ ਕੌਲ ਨੇ ਵੀ.ਸੀ. (VC) ਨਾਲ ਸੁਰੱਖਿਆ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਸਟਾਫ਼ ਦੀ ਕਮੀ ਕਾਰਨ ਸੁਰੱਖਿਆ ਮੁਲਾਜ਼ਮਾਂ ਉੱਤੇ ਕੰਮ ਦਾ ਬਹੁਤ ਬੋਝ ਹੈ ਤੇ ਇਸੇ ਲਈ ਉਹ ਤਣਾਅਗ੍ਰਸਤ ਵੀ ਹਨ ਤੇ ਉਨ੍ਹਾਂ ਨੂੰ ਆਰਾਮ ਨਹੀਂ ਮਿਲ ਪਾਉਂਦਾ।
ਸੁਰੱਖਿਆ ਅਧਿਕਾਰੀਆਂ ਨੇ ਉਪਕਰਣਾਂ ਦੀ ਘਾਟ ਦੀ ਗੱਲ ਵੀ ਕੀਤੀ ਤੇ ਵੀ.ਸੀ. ਨੇ ਕੁਝ ਨਾਜ਼ੁਕ ਸਥਾਨਾਂ ਉੱਤੇ ਹੋਰ ਡਿਜੀਟਲ ਸੀਸੀਟੀਵੀ ਕੈਮਰੇ, ਨੰਬਰ ਪਲੇਟ ਰੀਡਰ (NPR) ਲਗਵਾਉਣ ਤੇ ਵਾਇਰਲੈਂਸ ਸੈੱਟ ਖ਼ਰੀਦਣ ਦੀ ਗੱਲ ਕੀਤੀ।
ਸ੍ਰੀ ਕੌਲ ਨੇ ਦੱਸਿਆ ਕਿ – ‘ਪਹਿਲੀ ਤਰਜੀਹ ਅਕੈਡਮਿਕਸ ਤੇ ਖੋਜ ਹਨ ਅਤੇ ਦੂਜੀ ਤਰਜੀਹ ਸੁਰੱਖਿਆ ਹੈ। ਉਨ੍ਹਾਂ ਕੰਮ ਜਾਰੀ ਰੱਖਣ ਤੇ ਨਿੱਕੀਆਂ–ਨਿੱਕੀਆਂ ਗੱਲਾਂ ਦੀ ਚਿੰਤਾ ਨਾ ਕਰਨ ਲਈ ਵੀ ਕਿਹਾ।’ ਉਨ੍ਹਾਂ ਦੱਸਿਆ ਕਿ ਵੀ.ਸੀ. ਅੱਗੇ ਤੋਂ ਵੀ ਅਜਿਹੀਆਂ ਹੋਰ ਮੀਟਿੰਗਾਂ ਕਰਦੇ ਰਹਿਣਗੇ।

Show More

Related Articles

Leave a Reply

Your email address will not be published. Required fields are marked *

Close