National

ਮੋਦੀ ਨੇ ਟਵਿਟਰ ’ਤੇ ਰਾਹੁਲ, ਮਮਤਾ ਤੇ ਹੋਰ ਨੂੰ ਟੈਗ ਕਰਕੇ ਕੀਤੀ ਇਹ ਅਪੀਲ

ਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਨੀਤੀ, ਵਪਾਰ, ਮੰਨੋਰੰਜਨ, ਖੇਡ ਤੇ ਮੀਡੀਆ ਜਗਤ ਦੀਆਂ ਹਸਤੀਆਂ ਨੂੰ ਵੋਟਰਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਨ ਵਿਚ ਮਦਦ ਦੀ ਅਪੀਲ ਕੀਤੀ। ਉਨ੍ਹਾਂ ਟਵੀਟ ਉਤੇ ਰਾਹੁਲ ਗਾਂਧੀ, ਮਾਇਆਵਤੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਸਮੇਤ ਕਈ ਆਗੂਆਂ ਨੂੰ ਟੈਗ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਮੈਂ ਆਗਾਮੀ ਲੋਕ ਸਭਾ ਚੋਣਾਂ ਵਿਚ ਵੋਟਰਾਂ ਦੀ ਸ਼ਮੂਲੀਅਤ ਨੂੰ ਉਤਸਾਹਤ ਕਰਨ ਲਈ ਰਾਹੁਲ ਗਾਂਧੀ, ਮਮਤਾ ਬੈਨਰਜੀ, ਸ਼ਰਦ ਪਵਾਰ, ਮਾਇਆਵਤੀ, ਅਖਿਲੇਸ਼ ਯਾਦਵ, ਤੇਜਸਵੀ ਯਾਦਵ ਅਤੇ ਐਮ ਕੇ ਸਟਾਲਿਨ ਨੂੰ ਅਪੀਲ ਕਰਦਾ ਹਾਂ। ਇਸ ਤੋਂ ਇਲਾਵਾ ਮੋਦੀ ਨੇ ਨਵੀਨ ਪਟਨਾਇਕ, ਕੁਮਾਰ ਸੁਆਮੀ, ਚੰਦਰਬਾਬੁ ਨਾਇਡੂ ਆਦਿ ਨੂੰ ਵੀ ਟੈਗ ਕੀਤਾ।
ਇਕ ਹੋਰ ਟਵੀਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਉਤੇ ਆਨੰਦ ਮਹਿੰਦਰਾ, ਰਤਨ ਟਾਟਾ ਅਤੇ ਬੀਐਸਈ ਦੇ ਸੀਈਓ ਆਸ਼ੀਸ਼ ਚੌਹਾਨ ਨੂੰ ਵੀ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਦੀ ਅਪੀਲ ਕੀਤੀ।
ਉਥੇ ਪ੍ਰਧਾਨ ਮੰਤਰੀ ਮੋਦੀ ਨੇ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ, ਵਰੁਣ ਧਵਨ, ਵਿਕੀ ਕੌਸ਼ਲ ਨੂੰ ਟੈਗ ਕਰਦੇ ਹੋਏ ਲਿਖਿਆ ਹੁਣ ਸਮਾਂ ਆ ਗਿਆ ਕਿ ਉਨ੍ਹਾਂ ਨੂੰ ਆਪ ਦੱਸੋ ਕਿ ਆਪਣਾ ਟਾਈਮ ਆ ਗਿਆ ਹੈ ਅਤੇ ਜੋਸ਼ ਨਾਲ ਨਜ਼ਦੀਕੀ ਵੋਟਿੰਗ ਬੂਥ ਉਤੇ ਜਾ ਕੇ ਵੋਟ ਪਾਓ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਦੀਪਿਕਾ ਪਾਦੁਕੋਣ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਪ੍ਰਣਾਬ ਮੁਖਰਜੀ, ਫੋਗਾਟ ਭੈਣਾਂ, ਮਨੋਜ ਵਾਜਪਾਈ, ਬਜਰੰਗ ਪੁਨੀਆ, ਅਮਿਤਾਭ ਬਚਨ, ਸ਼ਾਹਰੁਖ ਖਾਨ ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਨੂੰ ਵੀ ਟੈਗ ਕਰਦੇ ਹੋਏ ਵੋਟਰਾਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਬਣਾਉਣ ਵਿਚ ਮਦਦ ਦੀ ਅਪੀਲ ਕੀਤੀ।

Show More

Related Articles

Leave a Reply

Your email address will not be published. Required fields are marked *

Close