International

ਕਈ ਦੇਸ਼ਾਂ ‘ਚ ਮਿਲਣ ਲੱਗੀ ਲਾਕਡਾਊਨ ‘ਚ ਢਿੱਲ

ਵਾਸ਼ਿੰਗਟਨ : ਅਮਰੀਕਾ, ਯੂਰਪ ਤੇ ਏਸ਼ੀਆ ਦੇ ਕਈ ਦੇਸ਼ਾਂ ‘ਚ ਫਿਰ ਤੋਂ ਜ਼ਿੰਦਗੀ ਮੁੜ ਲੀਹ ‘ਤੇ ਪਰਤਣ ਲੱਗੀ ਹੈ। ਘਰੇਲੂ ਯਾਤਰਾ ਪਾਬੰਦੀਆਂ ਤੋਂ ਮਿਲੀ ਛੋਟ ਤੋਂ ਬਾਅਦ ਚੀਨ ਦੇ ਸੈਰ ਸਪਾਟਾ ਸਥਾਨਾਂ ‘ਤੇ ਲੋਕਾਂ ਦੀ ਭੀੜ ਦੇਖੀ ਜਾ ਸਕਦੀ ਹੈ। ਓਧਰ, ਸਿਹਤ ਮੁਲਾਜ਼ਮਾਂ ਦੇ ਸਨਮਾਨ ‘ਚ ਅਮਰੀਕੀ ਨੇਵੀ ਤੇ ਹਵਾਈ ਫ਼ੌਜ ਦੇ ਜੰਗੀ ਜਹਾਜ਼ਾਂ ਨੇ ਅਟਲਾਂਟਾ, ਬਾਲਟੀਮੋਰ ਤੇ ਵਾਸ਼ਿੰਗਟਨ, ਡੀਸੀ ਦੇ ਉੱਪਰ ਉਡਾਨ ਭਰੀ।
ਚੀਨੀ ਮੀਡੀਆ ਰਿਪੋਰਟਾਂ ਮੁਤਾਬਕ ਪਾਬੰਦੀਆਂ ਤੋਂ ਮਿਲੀ ਛੋਟ ਦੇ ਪਹਿਲੇ ਦੋ ਦਿਨਾਂ ‘ਚ ਹੀ ਬੀਜਿੰਗ ਦੇ ਪਾਰਕਾਂ ‘ਚ ਕਰੀਬ 17 ਲੱਖ ਲੋਕ ਆਏ। ਜਦਕਿ ਸ਼ੰਘਾਈ ਦੇ ਮੁੱਖ ਸੈਲਾਨੀ ਸਥਾਨਾਂ ‘ਤੇ 10 ਲੱਖ ਤੋਂ ਵੱਧ ਲੋਕ ਇਕੱਠੇ ਹੋਏ। ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੇ ਕੇਂਦਰ ਨਿਊਯਾਰਕ ਸਿਟੀ ਦੇ ਕੇਂਦਰੀ ਪਾਰਕ ‘ਚ ਵੀ ਸ਼ਨਿਚਰਵਾਰ ਨੂੰ ਕਸਰਤ ਕਰਨ ਵਾਲਿਆਂ ਦੀ ਭੀੜ ਦਿਖਾਈ ਦਿੱਤੀ। ਗੁਆਂਢੀ ਸੂਬੇ ਨਿਊਜਰਸੀ ਨੇ ਵੀ ਪਾਰਕ ਮੁੜ ਤੋਂ ਖੋਲ੍ਹ ਦਿੱਤੇ ਹਨ। ਇੱਥੇ 50 ਫ਼ੀਸਦੀ ਸਮਰੱਥਾ ਪੂਰੀ ਹੋਣ ਤੋਂ ਬਾਅਦ ਕਈ ਲੋਕਾਂ ਨੂੰ ਪਰਤਣਾ ਪਿਆ। ਲਾਕਡਾਊਨ ਤੋਂ ਛੋਟ ਦੇਣ ਦੇ ਮੁੱਦੇ ‘ਤੇ ਹਾਲਾਂਕਿ ਅਮਰੀਕੀ ਸੰਸਦ ‘ਚ ਮਤਭੇਦ ਹਨ। ਰਿਪਬਲਿਕਨ ਦੇ ਬਹੁਮਤ ਵਾਲੀ ਸੰਸਦ ਦਾ ਉੱਚ ਸਦਨ ਸੈਨੇਟ ਜਿੱਥੇ ਸੋਮਵਾਰ ਤੋਂ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀ ਗੱਲ ਕਹਿ ਰਿਹਾ ਹੈ ਤਾਂ ਡੈਮੋਕ੍ਰੇਟ ਦੇ ਕੰਟਰੋਲ ਵਾਲਾ ਹੇਠਲਾ ਸਦਨ ਪ੍ਰਤੀਨਿਧੀ ਸਭਾ ਹੁਣ ਵੀ ਅਰਥਵਿਵਸਥਾ ਨੂੰ ਰਫ਼ਤਾਰ ਨਾ ਦੇਣ ਦੇ ਆਪਣੇ ਫ਼ੈਸਲੇ ‘ਤੇ ਕਾਇਮ ਹੈ।

Show More

Related Articles

Leave a Reply

Your email address will not be published. Required fields are marked *

Close