Canada

ਕੈਨੇਡਾ : ਕੈਨੇਡਾ ਨੇ ਵੀ ਬੰਨ੍ਹੇੇ ਬੋਇੰਗ 737 ਦੇ ‘ਖੰਭ’

ਟੋਰਾਂਟੋ— ਕਈ ਦੇਸ਼ਾਂ ‘ਚ ਬੋਇੰਗ 737 ਮੈਕਸ8 ‘ਤੇ ਬੈਨ ਲੱਗਣ ਤੋਂ ਬਾਅਦ ਕੈਨੇਡਾ ਨੇ ਵੀ ਇਸ ਨੂੰ ਰੋਕਣ ਦਾ ਫੈਸਲਾ ਕਰ ਲਿਆ ਹੈ। ਇਥੋਪੀਆ ‘ਚ ਬੀਤੇ ਦਿਨੀਂ ਹੋਏ ਜਹਾਜ਼ ਹਾਦਸੇ ਤੋਂ ਬਾਅਦ ਭਾਰਤ ਤੇ ਕੈਨੇਡਾ ਸਣੇ ਕਈ ਦੇਸ਼ਾਂ ਨੇ ਇਨ੍ਹਾਂ ਜਹਾਜ਼ਾਂ ਦੀ ਵਰਤੋਂ ‘ਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਥੋਪੀਆ ‘ਚ ਕ੍ਰੈਸ਼ ਹੋਏ ਬੋਇੰਗ 737 ਜਹਾਜ਼ ‘ਚ ਸਵਾਰ ਕਰੂ ਸਣੇ ਸਾਰੇ 157 ਸਵਾਰਾਂ ਦੀ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਥੋਪੀਆ ‘ਚ ਐਤਵਾਰ ਨੂੰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਭਾਰਤ, ਦੁਬਈ, ਨਾਰਵੇ, ਪੋਲੈਂਡ, ਜਰਮਨੀ, ਚੀਨ, ਬ੍ਰਾਜ਼ੀਲ, ਵੀਅਤਨਾਮ, ਅਰਜਨਟੀਨਾ, ਹਾਂਗਕਾਂਗ ਸਣੇ ਕਰੀਬ 50 ਦੇਸ਼ਾਂ ਨੇ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ।

Show More

Related Articles

Leave a Reply

Your email address will not be published. Required fields are marked *

Close