International

ਉਤਰੀ ਕੋਰੀਆ ਦੀ ਕਿਸ਼ਤੀ ਵਿੱਚੋਂ ਸੱਤ ਲਾਸ਼ਾਂ ਮਿਲੀਆਂ

ਟੋਕੀਓ, ਜਾਪਾਨ ਦੇ ਇੱਕ ਟਾਪੂ ਵਿੱਚ ਪੁੱਜੀ ਉਤਰੀ ਕੋਰੀਆ ਦੀ ਸ਼ੱਕੀ ਕਿਸ਼ਤੀ ਵਿੱਚੋਂ ਖ਼ਰਾਬ ਹੋਈਆ ਸੱਤ ਲਾਸ਼ਾਂ ਮਿਲੀਆਂ ਹਨ। ਇਸ ਬਾਰੇ ਕੋਸਟ ਗਾਰਡ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ।
ਇਸ ਬੁਲਾਰੇ ਨੇ ਦੱਸਿਆ ਕਿ ਇਹ ਟੁੱਟੀ ਕਿਸ਼ਤੀ ਸਾਡੋ ਟਾਪੂ ਵਿੱਚ ਕੱਲ੍ਹ ਪੁੱਜੀ। ਇਹ ਇਲਾਕਾ ਉਤਰੀ ਕੋਰੀਆ ਤੋਂ 900 ਕਿਲੋਮੀਟਰ ਦੂਰ ਹੈ। ਕਿਸ਼ਤੀ ਦੇ ਬਾਹਰਲੇ ਹਿੱਸੇ ‘ਤੇ ਕੋਰੀਆਈ ਭਾਸ਼ਾ ਦੇ ਅੱਖਰ ਲਿਖੇ ਸਨ ਅਤੇ ਲੱਕੜ ਦੋ ਹਿੱਸਿਆਂ ਵਿੱਚ ਟੁੱਟੀ ਹੋਈ ਸੀ। ਜਾਪਾਨੀ ਮੀਡੀਆ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਹ ਕਿਸ਼ਤੀ ਉਤਰੀ ਕੋਰੀਆ ਤੋਂ ਆਈ। ਇਸ ਸਾਲ 156 ਸ਼ੱਕੀ ਉਤਰੀ ਕੋਰੀਆ ਦੀਆਂ ਕਿਸ਼ਤੀਆਂ ਜਾਪਾਨੀ ਤੱਟ ‘ਤੇ ਪੁੱਜੀਆਂ ਹਨ। ਮਾਹਰਾਂ ਅਨੁਸਾਰ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਸਮੁੰਦਰ ਵਿੱਚ ਦੂਰ ਤੱਕ ਮੱਛੀਆਂ ਫੜਨ ਚਲੇ ਜਾਂਦੇ ਤੇ ਕਈ ਵਾਰ ਉਨ੍ਹਾਂ ਦੀਆਂ ਬਹੁਤ ਪੁਰਾਣੀਆਂ ਕਿਸ਼ਤੀਆਂ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਕਈ ਵਾਰ ਤੇਲ ਖ਼ਤਮ ਹੋਣ ਕਾਰਨ ਵੀ ਉਹ ਸਮੁੰਦਰ ਵਿੱਚ ਫੱਸ ਜਾਂਦੇ ਹਨ ਤੇ ਉਨ੍ਹਾਂ ਨੂੰ ਮਦਦ ਮੰਗਣ ਦਾ ਮੌਕਾ ਨਹੀਂ ਮਿਲਦਾ। ਜਾਪਾਨੀ ਤੱਟ ‘ਤੇ ਪੁੱਜਦੀਆਂ ਜ਼ਿਆਦਾਤਰ ਕਿਸ਼ਤੀਆਂ ਵਿੱਚੋਂ ਲਾਸ਼ਾਂ ਮਿਲਦੀਆਂ ਹਨ ਤੇ ਇਨ੍ਹਾਂ ਨੂੰ ਸਥਾਨਕ ਮੀਡੀਆ ‘ਲਾਸ਼ਾਂ ਵਾਲੇ ਜਹਾਜ਼’ ਕਹਿੰਦਾ ਹੈ। ਪਿਛਲੇ ਸਾਲ ਜਾਪਾਨੀ ਤੱਟ ‘ਤੇ ਪੁੱਜੀ ਉਤਰੀ ਕੋਰੀਆ ਦੀ ਟੁੱਟੀ ਕਿਸ਼ਤੀ ਵਿੱਚੋਂ 10 ਲੋਕਾਂ ਨੂੰ ਬਚਾਇਆ ਗਿਆ ਸੀ। ਅਕਤੂਬਰ ਮਹੀਨੇ ਵਿੱਚ ਉਤਰੀ ਕੋਰੀਆ ਦੀ ਮੱਛੀਆਂ ਫੜਨ ਵਾਲੀ ਕਿਸ਼ਤੀ ਦੇ 60 ਮੈਂਬਰ ਜਾਪਾਨ ਦੇ ਸਮੁੰਦਰ ਵਿੱਚ ਬਚਾਏ ਗਏ ਸਨ।

Show More

Related Articles

Leave a Reply

Your email address will not be published. Required fields are marked *

Close