punjab

ਚੋਣ ਕਮਿਸ਼ਨ ਭਾਰਤ ਨੇ ਜਾਰੀ ਕੀਤੇ ਰਹਿਬਰੀ ਲੈਣ ਸਬੰਧੀ ਦਿਸ਼ਾ ਨਿਰਦੇਸ਼

ਚੋਣ ਕਮਿਸਨ ਭਾਰਤ ਨੇ ਅੱਜ ਇਕ ਪੱਤਰ ਜਾਰੀ ਕਰਕੇ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕਿਸੇ ਵੀ ਮਾਮਲੇ ਰਹਿਬਰੀ ਲੈਣ ਲਈ ਸਿੱਧੇ ਤੋਰ ਤੇ ਕੋਈ ਪ੍ਰਸਤਾਵ ਨਾ ਭੇਜਿਆ ਜਾਵੇ, ਸਗੋਂ ਪ੍ਰਸਤਾਵ ਰਾਜ ਦੇ ਮੁੱਖ ਸਕੱਤਰ ਦੀ ਅਗਵਾਈ ਵਿੱਚ ਗਠਿਤ ਸਕਰੀਨਿੰਗ ਕਮੇਟੀ ਵੱਲੋਂ ਧਿਆਨ ਪੂਰਵਕ ਵਾਚਣ ਉਪਰੰਤ ਮੁੱਖ ਚੋਣ ਅਫਸਰ ਰਾਹੀ ਹੀ ਭੇਜਿਆ ਜਾਵੇ। ਕਮਿਸ਼ਨ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਰਾਜ ਦੇ ਕੁਝ ਅਫਸਰਾਂ/ਵਿਭਾਗਾਂ ਵੱਲੋਂ ਆਪਣੇ ਪੱਧਰ ਤੇ ਹੀ ਪ੍ਰਸਤਾਵ ਕਮਿਸ਼ਨ ਨੂੰ ਰਹਿਬਰੀ ਲਈ ਭੇਜੇ ਜਾ ਰਹੇ ਹਨ। ਕਮਿਸ਼ਨ ਵੱਲੋਂ ਆਦਰਸ਼ ਚੋਣ ਜਾਬਤੇ ਸਬੰਧੀ ਪਹਿਲਾ ਹੀ ਜਾਰੀ ਹਦਾਇਤਾ ਦੀ ਪਾਲਣਾ ਕਰਨਾਂ ਹਰੇਕ ਅਫ਼ਸਰ/ਵਿਭਾਗ ਨੂੰ ਪਾਲਣਾਂ ਕਰਨਾ ਯਕੀਨੀ ਬਨਾਉਣ ਲਈ ਕਿਹਾ ਅਤੇ ਕਿਸੇ ਵੀ ਕਿਸਮ ਦਾ ਪ੍ਰਸਤਾਵ ਸਿੱਧੇ ਤੋਰ ਤੇ ਕਮਿਸ਼ਨ ਨੂੰ ਨਾ ਭੇਜਣ ਦੀ ਹਦਾਇਤ ਕੀਤੀ।ਸਾਰੇ ਪ੍ਰਸਤਾਵ ਸਕਰੀਨਿੰਗ ਕਮੇਟੀ, ਜੋ ਕਿ ਇਸ ਕਾਰਜ ਲਈ ਗਠਿਤ ਕੀਤੀ ਗਈ ਹੈ, ਵੱਲੋਂ ਚੰਗੀ ਤਰ੍ਹਾਂ ਘੋਖਣ ਉਪਰੰਤ ਅਤੇ ਮੁੱਖ ਚੋਣ ਅਫਸਰ ਵੱਲੋਂ ਆਪਣੀ ਟਿੱਪਣੀ ਸਹਿਤ ਕਮਿਸ਼ਨ ਨੂੰ ਭੇਜਣ।

Show More

Related Articles

Leave a Reply

Your email address will not be published. Required fields are marked *

Close