International

ਛੁਰੇਮਾਰੀ ਦੀਆਂ ਵਾਰਦਾਤਾਂ ਤੋਂ ਬਾਅਦ ਲੰਡਨ ਪੁਲਸ ਨੇ ਆਮ ਲੋਕਾਂ ਨੂੰ ਕੀਤੀ ਅਪੀਲ

ਲੰਡਨ— ਲੰਡਨ ਪੁਲਸ ਇਕ ਵਿਅਕਤੀ ਦੀ ਤਲਾਸ਼ ‘ਚ ਹੈ, ਜਿਸ ਦੇ ਬਾਰੇ ਮੰਨਿਆ ਜਾ ਰਿਹਾ ਹੈ ਕਿ ਬਿਨਾਂ ਉਕਸਾਵੇ ਦੇ ਚਾਰ ਲੋਕਾਂ ਨੂੰ ਉਸ ਨੇ ਚਾਕੂ ਮਾਰਿਆ ਹੈ। ਮੈਟ੍ਰੋਪਾਲਿਟਨ ਪੁਲਸ ਸਰਵਿਸ ਨੇ ਕਿਹਾ ਕਿ ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ ਹੈ।
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਉੱਤਰੀ ਲੰਡਨ ਦੇ ਐਡਮੋਂਟਨ ਇਲਾਕੇ ‘ਚ ਸ਼ਨੀਵਾਰ ਰਾਤ ਤੇ ਐਤਵਾਰ ਸਵੇਰੇ 15 ਘੰਟਿਆਂ ਦੌਰਾਨ ਚਾਰ ਹਮਲਿਆਂ ਤੋਂ ਬਾਅਦ ਪੁਲਸ ਨੇ ਗਸ਼ਤ ਵਧਾ ਦਿੱਤੀ ਹੈ। ਪੁਲਸ ਨੇ ਕਿਹਾ ਕਿ ਹਮਲਿਆਂ ਦਾ ਅੱਤਵਾਦ ਨਾਲ ਸਬੰਧ ਨਹੀਂ ਹੈ। ਡਿਟੈਕਟਿਵ ਚੀਫ ਇੰਸਪੈਕਟਰ ਸਟੂਅਰਟ ਸਿਮਿਲੀ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਪੀੜਤਾਂ ਨੂੰ ਕਿਸੇ ਖਾਸ ਮਕਸਦ ਤਹਿਤ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ‘ਤੇ ਸ਼ਾਇਦ ਇਸ ਲਈ ਹਮਲਾ ਕੀਤਾ ਗਿਆ ਹੈ ਕਿਉਂਕਿ ਉਹ ਇਕੱਲੇ ਤੇ ਕਮਜ਼ੋਰ ਸਨ। ਬ੍ਰਿਟੇਨ ‘ਚ ਇਨ੍ਹਾਂ ਦਿਨਾਂ ‘ਚ ਚਾਕੂ ਹਮਲਿਆਂ ‘ਚ ਤੇਜ਼ੀ ਦੇਖੀ ਜਾ ਰਹੀ ਹੈ। ਪੁਲਸ ਨੇ ਇਸ ਸਬੰਧ ‘ਚ ਲੋਕਾਂ ਨੂੰ ਪੁਲਸ ਦੇ ਨਾਲ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Close