International

ਯੂਐਨਸੀਡੀਐਫ਼ ਵੱਲੋਂ ਭਾਰਤੀ ਮੂਲ ਦੀ ਪ੍ਰੀਤੀ ਸਿਨਹਾ ਕਾਰਜਕਾਰੀ ਸਕੱਤਰ ਨਿਯੁਕਤ

ਸੰਯੁਕਤ ਰਾਸ਼ਟਰ-  ਸੰਯੁਕਤ ਰਾਸ਼ਟਰ ਪੂੰਜੀ ਵਿਕਾਸ ਫ਼ੰਡ (ਯੂਐਨਸੀਡੀਐਫ਼) ਨੇ ਭਾਰਤੀ ਮੂਲ ਦੀ ਇਨਵੈਸਟਮੈਂਟ ਅਤੇ ਡਿਵੈਲਪਮੈਂਟ ਬੈਂਕਰ ਪ੍ਰੀਤੀ ਸਿਨਹਾ ਨੂੰ ਆਪਣਾ ਕਾਰਜਕਾਰੀ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਧਿਆਨ ਮਹਿਲਾਵਾਂ, ਨੌਜਵਾਨਾਂ, ਛੋਟੇ ਅਤੇ ਮੱਧ ਵਰਗ ਦੇ ਉਦਯੋਗਾਂ ਨੂੰ ਛੋਟੇ ਕਰਜ਼ ਦੀ ਸਹੂਲਤ ਉਪਲੱਬਧ ਕਰਵਾਉਣ ’ਤੇ ਹੋਵੇਗਾ। ਪ੍ਰੀਤੀ ਸਿਨਹਾ ਨੇ ਸੋਮਵਾਰ ਨੂੰ ਇਹ ਅਹੁਦਾ ਸੰਭਾਲ ਲਿਆ। ਸਾਲ 1966 ਵਿੱਚ ਗਠਤ ਹੋਏ ਯੂਐਨਸੀਡੀਐਫ਼ ਦਾ ਮੁੱਖ ਦਫ਼ਤਰ ਨਿਊਯਾਰਕ ਵਿੱਚ ਹੈ। ਇਸ ਦਾ ਕੰਮ ਘੱਟ ਵਿਕਸਤ ਦੇਸ਼ਾਂ ਨੂੰ ਛੋਟੇ ਕਰਜ਼ ਉਪਲੱਬਧ ਕਰਾਉਣਾ ਹੈ। ਸਿਨਹਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਐਨਸੀਡੀਐਫ਼ ਵਿੱਚਉੋਨ੍ਰਾਂ ਦਾ ਟੀਕਾ ਪੂੰਜੀ ਬਣਾਉਣਾ ਹੋਵੇਗਾ। ਉਨ੍ਹਾਂ ਨੇ ਜੂਡਿਥ ਕਾਰਲ ਦੀ ਥਾਂ ਇਹ ਅਹੁਦਾ ਸੰਭਾਲਿਆ ਹੈ, ਜੋ ਸੰਯੁਕਤ ਰਾਸ਼ਟਰ ਵਿੱਚ ਆਪਣੇ 30 ਸਾਲ ਦੇ ਕਰੀਅਰ ਦੀ ਸਮਾਪਤੀ ਤੋਂ ਬਾਅਦ ਫਰਵਰੀ ਵਿੱਚ ਸੇਵਾਮੁਕਤ ਹੋਏ ਸਨ।
ਪ੍ਰੀਤੀ ਸਿਨਹਾ ਦਾ ਸਵਾਗਤ ਕਰਦੇ ਹੋਏ ਯੂਐਨਡੀਪੀ ਦੇ ਸੰਚਾਲਕ ਅਚਿਮ ਸਟੇਨਰ ਨੇ ਕਿਹਾ ਕਿ ਦੁਨੀਆ ਦੇ ਘੱਟ ਵਿਕਸਤ ਦੇਸ਼ਾਂ ਲਈ ਯੂਐਨਸੀਡੀਐਫ਼ ਦਾ ਸਮਰਥਨ ਮਹੱਤਵਪੂਰਨ ਹੈ। ਉਹ ਭਵਿੱਖ ਵਿੱਚ ਉਨ੍ਹਾਂ ਦੇ ਸੰਗਠਨਾਂ ਦੇ ਵਿਚਕਾਰ ਮਜ਼ਬੂਤ ਸਾਂਝੇਦਾਰੀ ਨੂੰ ਜਾਰੀ ਰੱਖਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਅਤੇ ਛੋਟੇ ਕਾਰੋਬਾਰ ਨੂੰ ਸਮਰੱਥ ਅਤੇ ਮਜ਼ਬੂਤ ਬਣਾਉਣ ਤੇ ਸ਼ਾਮਲ ਅਰਥਵਿਵਸਥਾਵਾਂ ਦਾ ਨਿਰਮਾਣ ਕਰਦੇ ਹੋਏ ਕੋਰੋਨਾ ਮਹਾਂਮਾਰੀ ਦੀ ਅਰਥਵਿਵਸਥਾ ’ਤੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਕੰਮ ਕਰੇਗੀ।

Show More

Related Articles

Leave a Reply

Your email address will not be published. Required fields are marked *

Close