canada

ਕੈਨੇਡਾ: ਪੰਜ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ, ਚਾਰ ਜ਼ਖ਼ਮੀ

ਟੋਰਾਂਟੋ, ਅੱਜ ਸਵੇਰੇ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਪੰਜ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ ਤੋਂ ਬਾਅਦ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਟਰੌਮਾ ਸੈਂਟਰ ਲਿਜਾਇਆ ਗਿਆ। ਇਹ ਹਾਦਸਾ ਸੀਵੈਲਜ਼ ਰੋਡ ਤੇ ਸਟੀਲਜ਼ ਐਵਨਿਊ ਨੇੜੇ ਸਵੇਰੇ 6:30 ਵਜੇ ਵਾਪਰਿਆ। ਸਾਰਜੈਂਟ ਬ੍ਰੈੱਟ ਮੂਰ ਨੇ ਦੱਸਿਆ ਕਿ ਇਹ ਟੱਕਰ ਆਹਮੋ ਸਾਹਮਣੀ ਸੀ। ਤਿੰਨ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਇੱਕ 50 ਸਾਲਾ ਮਹਿਲਾ ਨੂੰ ਹਵਾਈ ਜਹਾਜ਼ ਰਾਹੀਂ ਸੰਨੀਬਰੁੱਕ ਹਸਪਤਾਲ ਲਿਜਾਇਆ ਗਿਆ। ਇਹ ਵੀ ਦੱਸਿਆ ਗਿਆ ਕਿ ਉਸ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਇਹ ਜਾਣਕਾਰੀ ਟੋਰਾਂਟੋ ਪੈਰਾਮੈਡਿਕਸ ਨੇ ਦਿੱਤੀ।

Show More

Related Articles

Leave a Reply

Your email address will not be published. Required fields are marked *

Close