Canada

ਜਸਰਾਜ ਸਿੰਘ ਹੱਲਣ, ਜੈਗ ਸਹੋਤਾ ਸਮੇਤ ਕਈ ਐਮ. ਪੀ. ਦਾਨ ਕਰਨਗੇ ਤਨਖਾਹ ‘ਚ ਹੋਇਆ ਵਾਧਾ

ਕੈਲਗਰੀ : ਕੈਨੇਡਾ ਦੇ ਐਮ.ਪੀਜ਼ ਵਲੋਂ ਅਪ੍ਰੈਲ ‘ਚ ਹੋਏ ਤਨਖਾਹਾਂ ‘ਚ ਵਾਧੇ ਤੋਂ ਬਾਅਦ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਕੈਨੇਡਾ ਦੇ ਜ਼ਿਆਦਾਤਰ ਐਮ.ਪੀਜ਼ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਉਹ ਇਸ ਚੁਣੌਤੀਪੂਰਨ ਸਮੇਂ ‘ਚ ਕੋਰੋਨਾਵਾਇਰਸ ਨਾਲ ਲੜ੍ਹਨ ਲਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਰਾਹਤ ਦੇਣ ਲਈ ਤਨਖਾਹਾਂ ‘ਚ ਹੋਣ ਵਾਲਾ ਵਾਧਾ ਲੋਕਾਂ ਦੀ ਭਲਾਈ ਲਈ ਖਰਚ ਕਰਨਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਕੈਲਗਰੀ ਤੋਂ ਐਮ.ਪੀ. ਜੱਸਰਾਜ ਹੱਲਣ, ਜੈਗ ਸਹੋਤਾ ਸਮੇਤ ਪੰਜਾਬੀ ਸੰਸਦ ਸੁੱਖ ਧਾਲੀਵਾਲ, ਰਣਦੀਪ ਸਰਾਏ, ਟਿਮ ਉੱਪਲ, ਅਨੀਤਾ ਅਨੰਦ, ਬਰਦੀਸ਼ ਚੱਗੜ, ਰਾਜ ਸੈਣੀ, ਬੌਬ ਸਰੋਆ ਵਲੋਂ ਆਪਣੀ ਤਨਖਾਹ ‘ਚ ਹੋਣ ਵਾਲਾ ਵਾਧਾ ਲੋਕਾਂ ਦੀ ਭਲਾਈ ਲਈ ਦਾਨ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ।

Show More

Related Articles

Leave a Reply

Your email address will not be published. Required fields are marked *

Close