Canada

ਕੈਨੇਡਾ : ਕਲਾਸਾਂ ਵਿੱਚ ਸੈੱਲਫੋਨਜ਼ ਉੱਤੇ ਪਾਬੰਦੀ ਲਾਉਣ ਦੀ ਤਿਆਰੀ ਵਿੱਚ ਓਨਟਾਰੀਓ ਸਰਕਾਰ

ਟੋਰਾਂਟੋ, ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਹਫਤੇ ਓਨਟਾਰੀਓ ਦੇ ਕਲਾਸਾਂ ਵਿੱਚ ਸੈੱਲਫੋਨਜ਼ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ। ਇਹ ਫੈਸਲਾ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ। ਕੁੱਝ ਸਕੂਲਾਂ ਦੀ ਪਹਿਲਾਂ ਹੀ ਅਜਿਹੀ ਨੀਤੀ ਹੈ ਪਰ ਪ੍ਰੋਵਿੰਸ ਵੱਲੋਂ ਇੱਕ ਸਾਰੇ ਸਕੂਲਾਂ ਨੂੰ ਇਸ ਸਬੰਧ ਵਿੱਚ ਸਾਲ 2019-2020 ਲਈ ਨਿਰਦੇਸ਼ ਦਿੱਤਾ ਜਾਵੇਗਾ। ਇਸ ਦੌਰਾਨ ਇਹ ਹਦਾਇਤ ਦਿੱਤੀ ਜਾ ਸਕਦੀ ਹੈ ਕਿ ਹਦਾਇਤਾਂ ਦੇ ਸਮੇਂ ਦੌਰਾਨ ਸੈੱਲ ਫੋਨ ਉੱਤੇ ਪਾਬੰਦੀ ਲੱਗੀ ਰਹੇਗੀ। ਇਸ ਪਾਬੰਦੀ ਨੂੰ ਲਾਗੂ ਕਰਨਾ ਸਬੰਧਤ ਬੋਰਡਜ਼ ਤੇ ਸਕੂਲਾਂ ਉੱਤੇ ਨਿਰਭਰ ਕਰੇਗਾ। ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਵੱਲੋਂ ਇਸ ਤਰ੍ਹਾਂ ਦੀ ਪਾਬੰਦੀ ਬਾਰੇ ਪਿਛਲੇ ਸਾਲ ਚੋਣ ਮੁਹਿੰਮ ਦੌਰਾਨ ਆਪਣੇ ਪਲੇਟਫਾਰਮ ਵਿੱਚ ਵੀ ਵਾਅਦਾ ਕੀਤਾ ਗਿਆ ਸੀ। ਜਾਣਕਾਰ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸੂਰਤ ਵਿੱਚ ਦੱਸਿਆ ਕਿ ਇਸ ਨਿਯਮ ਤੋਂ ਉਸ ਲਿਹਾਜ ਨਾਲ ਛੂਟ ਵੀ ਦਿੱਤੀ ਜਾ ਸਕੇਗੀ ਜਦੋਂ ਅਧਿਆਪਕਾਂ ਵੱਲੋਂ ਆਪਣੇ ਲੈਸਨ, ਮੈਡੀਕਲ ਕਾਰਨਾਂ ਤੇ ਵਿਦਿਆਰਥੀਆਂ ਦੀ ਖਾਸ ਲੋੜਾਂ ਦੇ ਹਿਸਾਬ ਨਾਲ ਸੈੱਲ ਦੀ ਵਰਤੋਂ ਕਰਨੀ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਹੀ ਟੋਰੀ ਸਰਕਾਰ ਨੇ ਆਪਣਾ ਸਿੱਖਿਆ ਸਬੰਧੀ ਸਲਾਹ ਮਸਵਰੇ ਬਾਰੇ ਪ੍ਰੋਗਰਾਮ ਚਲਾਇਆ ਸੀ ਤੇ ਸੈਕਸ ਐਜੂਕੇਸਨ ਸਬੰਧੀ ਲੋਕਾਂ ਦੀ ਰਾਇ ਜਾਨਣ ਸਮੇਂ ਟੋਰੀਜ ਨੇ ਕਲਾਸਰੂਮਜ ਵਿੱਚ ਸੈੱਲਫੋਨਜ ਉੱਤੇ ਪਾਬੰਦੀ ਲਾਏ ਜਾਣ ਬਾਰੇ ਵੀ ਵਿਚਾਰ ਵਟਾਂਦਰਾ ਕਰ ਲਿਆ। ਉਸ ਸਮੇਂ 97 ਫੀ ਸਦੀ ਲੋਕਾਂ ਨੇ ਇਹ ਆਖਿਆ ਸੀ ਕਿ ਕਲਾਸਾਂ ਵਿੱਚ ਕੁੱਝ ਹੱਦ ਤੱਕ ਸੈੱਲਫੋਨਜ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Close