International

ਨਵਾਜ਼ ਦੀ ਬੇਟੀ ਮਰਿਅਮ ਨੇ ਕਿਹਾ – ਸਿਆਸੀ ਫੈਸਲੇ ਸੰਸਦ ‘ਚ ਹੋਣੇ ਚਾਹੀਦੇ ਹਨ, ਆਰਮੀ ਹੈਡ-ਕਵਾਰਟਰ ‘ਚ ਨਹੀਂ

ਪਾਕਿਸਤਾਨ ‘ਚ ਫੌਜ ਤੇ ਸਵਾਲ ਖੜੇ ਕਰਨਾ ਲਗਭਗ ਨਾਮੁਮਕਿਨ ਮੰਨਿਆ ਜਾਂਦਾ ਹੈ। ਪਰ ਹੁਣ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰਿਅਮ ਨਵਾਜ਼ ਸ਼ਰੀਫ ਅਤੇ ਪੀ.ਪੀ.ਪੀ. ਦੇ ਚੇਅਰਮੈਨ ਬਿਲਾਵਲ ਭੁੱਟੋ ਜਰਦਾਰੀ ਖੁੱਲ੍ਹ ਕੇ ਫੌਜ ਦੀ ਸਿਆਸਤ ‘ਚ ਦਖ਼ਲ-ਅੰਦਾਜ਼ੀ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਲੋਕਾਂ ਦੇ ਨਿਸ਼ਾਨੇ ‘ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਜ਼ਿਆਦਾ ਆਰਮੀ ਚੀਫ਼ ਜਰਨਲ ਕਮਰ ਜਾਵੇਦ ਬਾਜਵਾ ਹਨ। ਮਰਿਅਮ ਨੇ ਬੁੱਧਵਾਰ ਨੂੰ ਮੀਡੀਆ ਨੂੰ ਕਿਹਾ – ਸਿਆਸੀ ਜਾਂ ਮੁਲਕ ਨਾਲ ਜੁੜੇ ਮਾਮਲਿਆਂ ਦਾ ਫੈਸਲਾ ਸੰਸਦ ਵਿੱਚ ਹੋਣਾ ਚਾਹੀਦਾ ਹੈ, ਆਰਮੀ ਹੈਡ-ਕਵਾਰਟਰ ‘ਚ ਨਹੀਂ।
ਆਰਮੀ ਅਤੇ ਵਿਰੋਧੀ ਦਲ ‘ਚ ਟਕਰਾਅ ਕਿਉਂ?
ਵਿਰੋਧੀ ਦਲ ਨੇ ਇੱਕ ਫੌਜ ਦੀ ਮਦਦ ਨਾਲ ਸੱਤਾ ਪਾਉਣ ਵਾਲੇ ਇਮਰਾਨ ਖਾਨ ਦੀ ਸਰਕਾਰ ਨੂੰ ਗਿਰਾਉਣ ਲਈ ਕਮਰ ਕੱਸ ਲਈ ਹੈ। 1 ਅਕਤੂਬਰ ਤੋਂ ਸਾਰੀਆਂ ਵਿਰੋਧੀ ਦਲ ਅੰਦੋਲਨ ਸ਼ੁਰੂ ਕਰਨ ਵਾਲੇ ਹਨ। 21 ਸਤੰਬਰ ਨੂੰ ਵਿਰੋਧੀ ਦਲ ਦੇ ਨੇਤਾਵਾਂ ਦੀ ਬੈਠਕ ਹੋਈ ਸੀ। ਇਸ ਅੰਦੋਲਨ ਦੀ ਰਣਨੀਤੀ ਤਿਆਰ ਕੀਤੀ ਗਈ। ਬੁੱਧਵਾਰ ਨੂੰ ਖੁਲਾਸਾ ਹੋਇਆ ਕਿ ਆਰਮੀ ਅਤੇ ਆਈ.ਐਸ.ਆਈ. ਚੀਫ਼ ਨੇ 16 ਸਤੰਬਰ ਨੂੰ ਵਿਰੋਧੀ ਦਲ ਦੇ ਕੁੱਝ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਰਿਪੋਰਟਾਂ ਅਨੁਸਾਰ ਦੋਵੇਂ ਅਫਸਰ ਵਿਰੋਧੀ ਦਲ ‘ਤੇ ਅੰਦੋਲਨ ਰੋਕਣ ਅਤੇ ਫੌਜ ਦਾ ਨਾਮ ਨਾਂ ਲੈਣ ਦਾ ਦਬਾਅ ਬਣਾ ਰਹੇ ਸੀ। ਹਾਲਾਂਕਿ, ਜ਼ਾਹਿਰ ਤੌਰ ਤੇ ਇਹ ਗਿਲਗਿਤ-ਬਾਲਿਟਸਤਾਨ ਨੂੰ ਅਲੱਗ ਸੂਬੇ ਦਾ ਦਰਜਾ ਦੇਣ ਲਈ ਬੁਲਾਈ ਗਈ ਮੀਟਿੰਗ ਸੀ।

Show More

Related Articles

Leave a Reply

Your email address will not be published. Required fields are marked *

Close