PunjabSports

ਭਗਵੰਤ ਮਾਨ ਦੀ ਐਂਟੀ ਕੁਰੱਪਸ਼ਨ ਹੈਲਪਲਾਈਨ- ਖੇਡ ਵਿਸਲ੍ਹ ਬਲੋਅਰ ਇਕਬਾਲ ਸੰਧੂ ਨੇ ਪਹਿਲੇ ਦਿਨ ਖੇਡ ਮਾਫੀਏ ਵਿਰੁੱਧ ਦਾਇਰ ਕੀਤੀਆਂ ਤਿੰਨ ਸ਼ਿਕਾਇਤਾਂ

ਬਤੌਰ ਸਪੋਰਟਸ ਵਿਸਲ੍ਹ ਬਲੋਅਰ ਮੇਰਾ ਮਕਸਦ ਕੇਵਲ ਖੇਡਾਂ ਦੇ ਝੂਠ ਪਿੱਛੇ ਛੁਪੇ ਸੱਚ ਨੂੰ ਉਜਾਗਰ ਕਰਨਾ ਹੈ- ਇਕਬਾਲ ਸਿੰਘ ਸੰਧੂ

ਜਲੰਧਰ-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਐਲਾਨ ਮੁਤਾਬਕ ਅੱਜ ਸ਼ਹੀਦ -ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉਪਰ ਚਾਲੂ ਕੀਤੀ ਕੀਤੀ ਐਂਟੀ ਕੁਰੱਪਸ਼ਨ ਵ੍ਹਟਸਐਪ ਹੈਲਪਲਾਈਨ ਦੇ ਪਹਿਲੇ ਦਿਨ ਚਰਚਿੱਤ ਖੇਡ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਨੇ ਪੰਜਾਬ ਖੇਡ ਵਿਭਾਗ ਵਿਚ ਪੈਰ ਪਸਾਰ ਚੱਕੇ ਖੇਡ ਮਾਫੀਏ ਵੱਲੋਂ ਕੀਤੇ ਬਹੁ-ਕਰੋੜੀ ਵਿੱਤੀ ਘੋਟਾਲਿਆਂ, ਕੁਰੱਪਸ਼ਨ ਅਤੇ ਸਰਕਾਰ ਨਾਲ ਵਿੱਤੀ ਠੱਗੀ ਮਾਰਨ ਵਿਰੁੱਧ ਤਿੰਨ ਸ਼ਿਕਾਇਤਾਂ ਭੇਜੀਆਂ ਹਨ ।

ਸੀਨੀਅਰ ਪੀ.ਸੀ.ਐਸ. ਅਫਸਰ ਵਜੋਂ ਸੇਵਾਮੁਕਤੀ ਤੋਂ ਬਾਦ  ਖੇਡਾਂ ਦੀ ਤਰੱਕੀ ਲਈ ਅਹਿਮ ਮੁੱਦੇ ਉਠਾਉਣ ਅਤੇ  ਖੇਡਾਂ ਤੇ ਖਿਡਾਰੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਧਿਕਾਰੀਆਂ ਅਤੇ ਖੇਡ ਐਸੋਸੀਏਸ਼ਨ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਵਿਰੁੱਧ ਆਵਾਜ਼ ਉਠਾ ਕੇ ਬਤੌਰ ਖੇਡ ਵਿਸਲ੍ਹ ਬਲੋਅਰ ਵਜੋਂ ਖੇਡਾਂ ਵਿੱਚ ਯੋਗਦਾਨ ਪਾ ਰਿਹੈ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੰਨੀ ਸਰਕਾਰ ਦੇ 111 ਦਿਨਾਂ ਦੀ ਹਕੂਮਤ ਦੌਰਾਨ, ਪੰਜਾਬ ਖੇਡ ਵਿਭਾਗ ਵਿੱਚ ਹੋਈ “ਖੇਡ ਮਾਫੀਏ” ਦੀ ਐਂਟਰੀ ਅਤੇ ਇਸ ਖੇਡ ਮਾਫੀਏ ਵੱਲੋਂ ਕੀਤੇ ਕਰੋੜਾਂ ਰੂਪਏ ਦੇ ਘੋਟਾਲਿਆਂ, ਕੁਰੱਪਸ਼ਨ ਅਤੇ ਸਰਕਾਰ ਨਾਲ ਵਿੱਤੀ ਠੱਗੀ ਮਾਰਨ ਬਾਰੇ ਤਿੰਨ ਲਿਖਤੀ ਸ਼ਿਕਾਇਤਾਂ ਨੂੰ ਅੱਜ ਸੁਰੂ ਹੋਏ ਐਂਟੀ ਕੁਰੱਪਸ਼ਨ ਵ੍ਹਟਸਐਪ ਹੈਲਪਲਾਈਨ ਨੰਬਰ 95012 00200 ਉਪਰ ਭੇਜਦੇ ਹੋਏ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਇਹਨਾਂ ਵਿੱਤੀਂ ਘਪਲਿਆਂ ਦੀ ਸੁਤੰਤਰ ਤੌਰ ਪਰ ਜਾਂਚ ਸਕੱਤਰ ਪੱਧਰ ਦੇ ਅਧਿਕਾਰੀਆਂ ਦੀ ਇਕ “ਸਪੈਸ਼ਲ ਇਨਵੇਸਟੀਗੇਸ਼ਨ ਟੀਮ (SIT)” ਬਣਾਕੇ  ਕਰਵਾਈ ਜਾਵੇ ।

ਸੰਧੂ ਨੇ ਇਹਨਾਂ ਸ਼ਿਕਾਇਤਾਂ ਬਾਰੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਪੰਜਾਬ ਖੇਡ ਵਿਭਾਗ ਵਿੱਚ ਹੋਈ “ਖੇਡ ਮਾਫੀਏ” ਦੀ ਐਂਟਰੀ ਅਤੇ ਇਸ ਖੇਡ ਮਾਫੀਏ ਦੇ ਸਰਗਨੇ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਵੱਲੋਂ ਜਿਲ੍ਹਾ ਖੇਡ ਅਫਸਰਾਂ ਤੇ ਕੋਚਾਂ ਨਾਲ ਮਿਲਕੇ ਕੋਡ ਆਫ਼ ਕੰਡਕਟ ਲੱਗਣ ਤੋਂ ਪਹਿਲਾਂ, ਖੇਡ ਵਿਭਾਗ ਵਿਚ ਕੀਤੇ ਇਕ ਬਹੁ-ਕਰੋੜੀ DBT ਖੇਡ ਕਿੱਟ ਖਰੀਦ ਘੋਟਾਲੇ,  ਖੇਡ ਵਿਭਾਗ, ਪੰਜਾਬ ਦੇ ਆਪਣੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਵੱਲੋਂ ਗਲਤ ਤੱਥ ਦੇ ਅਧਾਰ ਪਰ ਕੈਸ਼ ਐਵਾਰਡ ਦੁਆਕੇ ਸਰਕਾਰ ਨੂੰ ₹ 50.00 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਵਿੱਤੀ ਸਕੈਂਡਲ ਅਤੇ ਇਸ ਖੇਡ ਮਾਫੀਏ ਦੇ ਸਰਗਨੇ ਸ਼੍ਰੀ ਸੁਖਵੀਰ ਸਿੰਘ ਗਰੇਵਾਲ ਹੈ, ਜਿਸ ਨੂੰ ਕਰੋੜਾਂ ਰੁਪਏ ਦੇ ਵਿੱਤੀ ਘਪਲੇ ਤੇ ਬੇ-ਨਿਯਮੀਆਂ ਦੇ ਦੋਸ਼ੀ ਪਾਏ ਜਾਣ ਦੇ ਬਾਵਜੂਦ ਵੀ, ਸਾਰੇ ਕਨੂੰਨ/ਨਿਯਮ ਛਿੱਕੇ ਟੰਗਕੇ, ਉਸ ਨੂੰ 69 ਸਾਲਾਂ ਦੀ ਉਮਰ ਵਿੱਚ ਦੁਬਾਰਾ ਉਸੇ ਹੀ ਪੋਸਟ ਉਪਰ ਬਤੌਰ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ) ਖੇਡ ਵਿਭਾਗ, ਪੰਜਾਬ ਦੀ ਸੰਸਥਾ “ਪੰਜਾਬ ਇੰਸਟੀਚਿਊਟ ਆਫ ਸਪੋਰਟਸ” ਵਿਚ ਗ਼ੈਰ ਕ਼ਾਨੂਨੀ ਤੌਰ ਪਰ ਨਿਯੁਕਤ ਕੀਤਾ ਗਿਆ ਹੈ, ਬਾਰੇ ਹਨ ।

ਸੰਧੂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਇਹ ਪੜਤਾਲ ਸਕੱਤਰ (ਖੇਡਾਂ) ਪੰਜਾਬ ਅਤੇ ਡਾਇਰੇਕਟਰ (ਖੇਡਾਂ) ਪੰਜਾਬ ਤੋਂ ਨਾ ਕਰਾਈ ਜਾਵੇ ਕਿਉਂਕਿ ਉਕਤ ਘੋਟਾਲਿਆਂ ਦੌਰਾਨ ਇਹੀ ਅਧਿਕਾਰੀ ਤਾਇਨਾਤ ਸਨ ਤੇ ਹੁਣ ਵੀ ਤਾਇਨਾਤ ਹਨ, ਇਸ ਕਰਕੇ ਕਿਸੇ ਹੋਰ ਸਕੱਤਰ ਪੱਧਰ ਦੇ ਅਧਿਕਾਰੀਆਂ ਦੀ ਇਕ “ਸਪੈਸ਼ਲ ਇਨਵੇਸਟੀਗੇਸ਼ਨ ਟੀਮ (SIT)” ਬਣਾਕੇ ਸੁਤੰਤਰ ਤੌਰ ਪਰ ਜਾਂਚ ਕਰਵਾਈ ਜਾਵੇ ਅਤੇ ਮੈਂ ਸਬੂਤਾਂ ਸਹਿਤ ਇਹਨਾਂ ਵਿੱਤੀ ਘੋਟਾਲੇ, ਕੁਰੱਪਸ਼ਨ ਅਤੇ ਸਰਕਾਰ ਨਾਲ ਵਿੱਤੀ ਠੱਗੀ ਨੂੰ ਸਾਬਿਤ ਕਰਾਂਗਾ ।

ਸੰਧੂ ਅਨੁਸਾਰ ਉਸਦਾ ਬਤੌਰ ਸਪੋਰਟਸ ਵਿਸਲ੍ਹ ਬਲੋਅਰ ਕੇਵਲ ਇੱਕ ਹੀ ਮਕਸਦ ਹੈ ਕਿ ਖੇਡਾਂ ਦੇ ਝੂਠ ਪਿੱਛੇ ਛੁਪੇ ਸੱਚ ਨੂੰ ਉਜਾਗਰ ਕਰਨਾ ਹੈ । ਉਹਨਾਂ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਇਸ ਪੜਤਾਲ ਵਿਚ ਉਸ ਨੂੰ ਜਰੂਰ ਸ਼ਾਮਿਲ ਕੀਤਾ ਜਾਵੇ ਤਾਂ ਕਿ ਪੂਰੇ ਸਬੂਤਾਂ ਸਹਿਤ ਇਸ ਸ਼ਿਕਾਇਤ ਨੂੰ ਸਿੱਧ ਕਰ ਸਕਾਂ।

Show More

Related Articles

Leave a Reply

Your email address will not be published. Required fields are marked *

Close