Punjab

ਪੈਸੇ ਲੈ ਕੇ ਟਿਕਟਾਂ ਦੇਣ ਦੇ ਦੋਸ਼ਾਂ ’ਤੇ ਬੋਲੇ ਕੇਜਰੀਵਾਲ- ਸਬੂਤ ਦਿਓ ਕੇਸ ਦਰਜ ਕਰਵਾਵਾਂਗਾ

ਚੰਡੀਗੜ੍ਹ- ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਪੈਸੇ ਲੈ ਕੇ ਉਮੀਦਵਾਰਾਂ ਨੂੰ ਟਿਕਟਾਂ ਵੇਚਣ ਦਾ ਦੋਸ਼ ਲੱਗਦਾ ਹੈ। ਵੱਧ ਜ਼ੋਰ ਨਾਲ ਇਹ ਦੋਸ਼ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਰਾਜੇਵਾਲ ਨੇ ਲਾਇਆ ਸੀ। ਰਾਜੇਵਾਲ ਦੇ ਇਸ ਬਿਆਨਦੇ ਬਾਅਦ ਅੱਜ ਪੰਜਾਬ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਫ ਕਿਹਾ ਕਿ ‘ਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਲੱਗਦੀ, ਸਬੂਤ ਦਿਉ, ਅਸੀਂ ਕੇਸ ਦਰਜ ਕਰਾਵਾਂਗੇ।’
ਅੱਜ ਏਥੋਂ ਨੇੜੇ ਖਰੜ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਰਾਜੇਵਾਲ ਸਾਹਿਬ ਚੰਗੇ ਇਨਸਾਨ ਹਨ। ਉਹ ਮੇਰੇ ਘਰ ਆਏ ਤੇ ਮੈਨੂੰ ਇਕ ਪੈੱਨ ਡਰਾਇਵ ਦਿੱਤੀ ਸੀ, ਜਿਸ ਵਿੱਚ ਇੱਕ ਆਡੀਓ ਕਲਿੱਪ ਸੀ।ਇਸ ਆਡੀਓ ਕਲਿੱਪ ਵਿੱਚ ਦੋ ਜਣੇ ਆਪੋ ਵਿੱਚਗੱਲਾਂ ਕਰਦੇ ਸਨ। ਇਕ ਜਣਾ ਕਹਿੰਦਾ ਹੈ ਕਿ ਕੇਜਰੀਵਾਲ ਪੈਸੇ ਖਾਂਦਾ ਹੈ, ਕੇਜਰੀਵਾਲ ਸਾਰੇ ਕੰਮ ਪੈਸੇ ਲੈ ਕੇ ਕਰਦਾ ਹੈ। ਇਸੇ ਤਰ੍ਹਾਂ ਦੂਸਰਾ ਵਿਅਕਤੀ ਮਨੀਸ਼ ਸਿਸੋਦੀਆ ਉੱਤੇ ਇਹੀ ਦੋਸ਼ ਲਾ ਰਿਹਾ ਹੈ ਤੇ ਰਾਘਵ ਚੱਢਾ ਬਾਰੇ ਵੀ ਕਿਹਾ ਗਿਆ ਸੀ ਕਿ ਉਹ ਫਾਈਵ ਸਟਾਰ ਹੋਟਲ ਵਿੱਚ ਠਹਿਰਦਾ ਹੈ।’ ਕੇਜਰੀਵਾਲ ਨੇ ਕਿਹਾ ਕਿ ‘ਦੋ ਜਣੇ ਏਦਾਂ ਗੱਲਾਂ ਕਰਦੇ ਹਨ ਤਾਂ ਇਸ ਆਡੀਓ ਦੇ ਆਧਾਰ ਉੱਤੇ ਕਿਸੇ ਦੇ ਖਿਲਾਫਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ, ਨਾ ਇਸ ਵਿੱਚ ਟਿਕਟ ਲੈਣ ਵਾਲਾ, ਨਾ ਟਿਕਟ ਦੇਣ ਵਾਲਾ ਤੇ ਨਾ ਕੋਈ ਵਿਚੋਲਾ ਬੋਲਦਾ ਹੈ।’
ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੇ ਟਿਕਟਾਂ ਦੇਣ ਵੇਲੇ ਸੌਦੇਬਾਜ਼ੀ ਕੀਤੀ ਹੈ। ਇਸ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਕੇਜਰੀਵਾਲ ਨੇ ਰਾਜੇਵਾਲ ਦੀਆਂ ਸਿਫਤਾਂ ਕਰਦੇ ਹੋਏ ਕਿਹਾ ਕਿ ‘ਰਾਜੇਵਾਲਸਾਹਿਬ ਬਹੁਤ ਚੰਗੇ ਤੇ ਭੋਲੇ ਇਨਸਾਨ ਹਨ। ਉਨ੍ਹਾਂ ਨੂੰ ਕਿਸੇ ਨੇ ਗੁੰਮਰਾਹ ਕੀਤਾ ਹੈ।’ ਕੇਜਰੀਵਾਲ ਨੇ ਰਾਜੇਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ‘ਜੇ ਉਨ੍ਹਾਂ ਕੋਲ ਸਾਡੀ ਪਾਰਟੀ ਖਿਲਾਫ ਟਿਕਟਾਂ ਵੇਚਣ ਦਾ ਕੋਈ ਸਬੂਤ ਹੈ ਤਾਂ ਮੈਨੂੰ ਦੱਸਣ ਦੀ ਥਾਂ ਸਾਰਿਆਂ ਨੂੰ ਦੱਸਣ, ਜੇ ਇਹ ਸੱਚਾ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੇ ਟਿਕਟਾਂ ਵੇਚੀਆਂ ਹਨ ਤਾਂ ਮੈਂ ਟਿਕਟ ਵੇਚਣ ਅਤੇ ਖ਼ਰੀਦਣ ਵਾਲੇ ਨੂੰ 24 ਘੰਟਿਆਂ ਵਿੱਚ ਪਾਰਟੀ ਤੋਂ ਕੱਢ ਦਵਾਂਗਾ ਅਤੇ ਅਜਿਹੇ ਬੰਦਿਆਂ ਨੂੰ ਜੇਲ੍ਹ ਭੇਜ ਕੇ ਰਹਾਂਗਾ।’

Show More

Related Articles

Leave a Reply

Your email address will not be published. Required fields are marked *

Close