International

ਕਈ ਹਵਾਈ ਕੰਪਨੀਆਂ ਨੇ ਰੋਕੀ 737 ਮੈਕਸ ਜਹਾਜ਼ ਦੀ ਵਰਤੋਂ

ਵਾਸ਼ਿੰਗਟਨ— ਬੋਇੰਗ 737 ਮੈਕਸ ਜਹਾਜ਼ਾਂ ਦੀ ਵਰਤੋਂ ‘ਤੇ ਰੋਕ ਲਾਉਣ ਵਾਲੇ ਦੇਸ਼ਾਂ ਦੀ ਸੂਚੀ ‘ਚ ਅਮਰੀਕਾ, ਆਸਟ੍ਰੇਲੀਆ ਤੇ ਅਰਜਨਟੀਨ ਆਦਿ ਦੇਸ਼ ਵੀ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਥੋਪੀਅਨ ਏਅਰਲਾਈਨਸ ਦੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਦੇਸ਼ਾਂ ਨੇ ਅਜਿਹੇ ਕਦਮ ਚੁੱਕੇ ਹਨ।
ਆਸਟ੍ਰੇਲੀਆ ਦੇ ਨਾਗਰ ਹਵਾਈ ਸੁਰੱਖਿਆ ਅਥਾਰਟੀ ਦੇ ਸੀਈਓ ਸ਼ੇਨ ਕਾਰਮੋਡੀ ਨੇ ਇਕ ਬਿਆਨ ‘ਚ ਕਿਹਾ ਕਿ ਇਹ ਰੋਕ ਅਸਥਾਈ ਤੌਰ ‘ਤੇ ਹੈ ਤੇ ਅਸੀਂ ਇਸ ਜਹਾਜ਼ ਦੀ ਸੁਰੱਖਿਆ ਨਾਲ ਜੁੜੇ ਹੋਰ ਜਾਣਕਾਰੀ ਦੀ ਸਮੀਖਿਆ ਕਰ ਰਹੇ ਹਾਂ। ਇਸ ਵਿਚਾਲੇ ਅਰਜਨਟੀਨਾ ਦੀ ਪ੍ਰਮੁੱਖ ਹਵਾਈ ਕੰਪਨੀ ਏਅਰੋਲਾਈਨਸ ਅਰਜਨਟੀਨਾਜ਼ ਨੇ ਕਿਹਾ ਕਿ ਉਸ ਨੇ ਇਸ ਜਹਾਜ਼ ਦੀ ਵਰਤੋਂ ਨੂੰ ਰੋਕਣ ਦਾ ਫੈਸਲਾ ਲਿਆ ਹੈ ਤੇ ਉਹ ਇਥੋਪੀਅਨ ਏਅਰਲਾਈਨਸ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਨਤੀਜੇ ਦੀ ਉਡੀਕ ਕਰ ਰਹੀ ਹੈ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ 157 ਲੋਕਾਂ ਦੀ ਮੌਤ ਹੋ ਗਈ ਸੀ।
ਉਧਰ ਦੱਖਣੀ ਕੋਰੀਆ ਤੋਂ ਮਿਲੀ ਇਕ ਰਿਪੋਰਟ ਮੁਤਾਬਕ ਉਥੋਂ ਦੀ ਇਕ ਹਵਾਈ ਕੰਪਨੀ ਨੇ ਵੀ ਇਸ ਜਹਾਜ਼ ਦੀ ਵਰਤੋਂ ਨੂੰ ਰੋਕ ਦਿੱਤਾ ਹੈ। ਈਸਟਰ ਜੈੱਟ ਕੰਪਨੀ ਦੀ ਇਕ ਅਧਿਕਾਰੀ ਨੇ ਕਿਹਾ ਕਿ ਇਸ ਜਹਾਜ਼ ਦੀ ਥਾਂ ਹੋਰ ਜਹਾਜ਼ਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਜਹਾਜ਼ ‘ਚ ਕੋਈ ਸਮੱਸਿਆ ਨਹੀਂ ਹੈ ਪਰ ਯਾਤਰੀਆਂ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close