Punjab

ਪੰਜਾਬ ਬਾਰਡਰ ‘ਤੇ ਬੀਐਸਐਫ ਨੇ 5 ਘੁਸਪੈਠੀਏ ਮਾਰੇ, ਹਥਿਆਰ ਬਰਾਮਦ

ਸੁਰੱਖਿਆ ਬਲਾਂ ਨੇ ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਤੇ ਪੰਜ ਘੁਸਪੈਠੀਏ ਨੂੰ ਮਾਰ ਦਿੱਤਾ। ਤਰਨਤਾਰਨ ਦੇ ਖੇਮਕਰਨ ਵਿੱਚ, ਸਰਹੱਦੀ ਸੁਰੱਖਿਆ ਬਲ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਨੀਵਾਰ ਤੜਕੇ ਹੀ ਇਹ ਅਭਿਆਨ ਚਲਾਇਆ ਗਿਆ ਸੀ। ਪੂਰੇ ਖੇਤਰ ਵਿੱਚ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ।
ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਾਰਡਰ ਚੌਕੀ ‘ਤੇ ਸ਼ੱਕੀ ਹਰਕਤਾਂ ਵੇਖੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਸਵੇਰੇ 4:45 ਵਜੇ ਗੋਲੀਬਾਰੀ ਕੀਤੀ। ਘੁਸਪੈਠੀਏ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਮੁਹਿੰਮ ਜਾਰੀ ਹੈ। ਮੁਕਾਬਲੇ ਤੋਂ ਬਾਅਦ ਇਕ ਏ-ਕੇ 47 ਰਾਈਫਲ ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ।

Show More

Related Articles

Leave a Reply

Your email address will not be published. Required fields are marked *

Close