International

ਐਕਸ ਵਾਈਫ ਨੂੰ ‘ਸਾੜਨ’ ਲਈ ਵਿਅਕਤੀ ਦੀ ਹਰਕਤ ਨੇ ਕੀਤੇ ਸਾਰੇ ਹੈਰਾਨ

ਵਾਸ਼ਿੰਗਟਨ— ਅਮਰੀਕਾ ਦੇ ਵੈਸਟਰਨ ਹੇਮਿਸਫੇਅਰ ‘ਚ ਇਕ ਅਜੀਬ ਜਿਹੀ ਘਟਨਾ ਸਾਹਮਣੇ ਆਈ। ਵੈਸੇ ਤਾਂ ਤਲਾਕ ਤੋਂ ਬਾਅਦ ਘੱਟ ਹੀ ਪਤੀ-ਪਤਨੀ ਇਕ ਦੂਜੇ ਦੇ ਸੁੱਖ-ਦੁੱਖ ਨਾਲ ਮਤਲਬ ਰੱਖਦੇ ਹਨ। ਬਲਕਿ ਕਈ ਤਾਂ ਦੁਬਾਰਾ ਗੱਲਬਾਤ ਵੀ ਨਹੀਂ ਕਰਦੇ। ਪਰੰਤੂ ਇਥੇ ਇਕ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਨੂੰ ਚਿੜਾਉਣ ਲਈ ਜੋ ਹਰਕਤ ਕੀਤੀ ਉਹ ਬੇਹੱਦ ਅਜੀਬ ਸੀ। ਵਿਅਕਤੀ ਤੇ ਉਸ ਦੀ ਸਾਬਕਾ ਪਤਨੀ ਵਿਚਾਲੇ 14 ਹਫਤਿਆਂ ਤੱਕ ਤਲਾਕ ਦਾ ਕੇਸ ਚੱਲਿਆ ਸੀ। ਇਸ ਤੋਂ ਬਾਅਦ ਤਲਾਕ ਮਿਲਣ ‘ਤੇ ਉਸ ਨੇ ਅਜਿਹੀ ਹਰਕਤ ਕੀਤੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਨੀਂ ਅਜੀਬ ਹਰਕਤ ਸ਼ਾਇਦ ਹੀ ਕੋਈ ਕਰਨ ਦੇ ਬਾਰੇ ਸੋਚੋ।

ਪਤਨੀ ਨੂੰ ਚਿੜਾਉਣ ਲਈ ਕੀਤਾ ਕੁਝ ਅਜਿਹਾ
ਰਿਅਲ ਅਸਟੇਟ ਕਾਰੋਬਾਰੀ ਹੈਰੀ ਮੈਕਲੋਵ ਨੇ ਤਲਾਕ ਤੋਂ ਬਾਅਦ ਵੀਰਵਾਰ ਨੂੰ ਦੂਜਾ ਵਿਆਹ ਕੀਤਾ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਸਾਬਕਾ ਪਤਨੀ ਨੂੰ ਚਿੜਾਉਣ ਲਈ ਆਪਣੀ ਮੌਜੂਦਾ ਪਤਨੀ ਪੈਟ੍ਰੀਸੀਆ ਦੀ 42 ਫੁੱਟ ਉੱਚੀ ਤਸਵੀਰ ਲਗਵਾਈ ਹੈ। ਇਹ ਤਸਵੀਰ ਹਾਲੀਵੁੱਡ ਸਾਈਨ ਬੋਰਡ ਤੋਂ ਸਿਰਫ ਤਿੰਨ ਫੁੱਟ ਛੋਟੀ ਹੈ। ਇੰਨਾਂ ਹੀ ਨਹੀਂ ਹੈਰੀ ਨੇ ਆਪਣੀ ਵੀ ਇਕ ਫੋਟੋ ਪਿਛਲੇ ਹਫਤੇ ਵੈਸਟਰਨ ਹੇਮਿਸਫੇਅਰ ਦੀ ਸਭ ਤੋਂ ਉੱਚੀ ਰਿਹਾਇਸ਼ੀ ਬਿਲਡਿੰਗ ‘ਚ ‘ਪਿਆਰ ਦੇ ਦਾਅਵੇ’ ‘ਤੇ ਲਗਵਾਈ ਸੀ। ਇਹ ਤਸਵੀਰ 432 ਪਾਰਕ ਐਵੇਨਿਊ ‘ਚ ਲੱਗੀ ਹੈ।
ਸਾਬਕਾ ਪਤਨੀ ਦੇ ਅਪਾਰਟਮੈਂਟ ਨੇੜੇ ਲਗਵਾਈ ਤਸਵੀਰ
ਹੈਰੀ ਦੀ ਸਾਬਕਾ ਪਤਨੀ ਲਿੰਡਾ ਕੋਲ ਪਾਰਕ ਐਵੇਨਿਊ ਬਿਲਡਿੰਗ ‘ਚ ਅਪਾਰਟਮੈਂਟ ਖਰੀਦਣ ਦਾ ਕਾਂਟ੍ਰੈਕਟ ਹੈ। ਜਿਸ ਨੂੰ ਹੈਰੀ ਨੇ ਖੁਦ ਵਲੋਂ ਨਵੀਂ ਪਤਨੀ ਲਿੰਡਾ ਦੀ ਤਸਵੀਰ ਨਾਲ ਢੱਕ ਦਿੱਤਾ ਹੈ। ਇਸ ਘਟਨਾ ਨਾਲ ਇਲਾਕੇ ਦੇ ਲੋਕ ਹੈਰਾਨ ਹਨ ਕਿ ਕੋਈ ਆਪਣੀ ਸਾਬਕਾ ਪਤਨੀ ਨਾਲ ਇੰਨੀ ਨਫਰਤ ਕਿਵੇਂ ਕਰ ਸਕਦਾ ਹੈ ਕਿ ਉਸ ਨੂੰ ਚਿੜਾਉਣ ਲਈ ਸਾਰੇ ਸ਼ਹਿਰ ਦੇ ਸਾਹਮਣੇ ਇਸ ਤਰ੍ਹਾਂ ਦੀ ਨਫਰਤ ਕਰੇ।
50 ਸਾਲ ਇਕੱਠੇ ਰਹਿਣ ਤੋਂ ਬਾਅਦ ਹੋਇਆ ਹੈਰੀ ਤੇ ਲਿੰਡਾ ਦਾ ਤਲਾਕ
ਇਸ ਘਟਨਾ ‘ਚ ਪਤੀ ਦੇ ਅੰਦਰ ਪਤਨੀ ਲਈ ਬਹੁਤ ਨਫਰਤ ਦਿਖਾਈ ਦੇ ਰਹੀ ਹੈ ਪਰੰਤੂ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੋਵਾਂ ਨੇ ਵਿਆਹ ਦੇ 50 ਸਾਲ ਇਕੱਠੇ ਬਿਤਾਉਣ ਤੋਂ ਬਾਅਦ ਤਲਾਕ ਲਿਆ ਹੈ ਤੇ ਇਸ ਤੋਂ ਬਾਅਦ ਹੈਰੀ ਨੇ ਤੁਰੰਤ ਨਵਾਂ ਵਿਆਹ ਕਰ ਲਿਆ।

Show More

Related Articles

Leave a Reply

Your email address will not be published. Required fields are marked *

Close