Sports

ਚੌਥਾ ਵਨਡੇ ਕ੍ਰਿਕਟ ਮੈਚ: ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ

ਪੰਜਾਬ ਦੇ ਮੋਹਾਲੀ ਵਿਖੇ ਸਥਿਤ ਆਲਮੀ ਕ੍ਰਿਕਟ ਸਟੇਡੀਅਮ ਚ ਖੇਡੇ ਜਾ ਰਹੇ ਚੌਥੇ ਵਨਡੇ ਮੈਚ ਚ ਆਸਟ੍ਰੇਲੀਆ ਨੇ ਭਾਰਤ ਨੂੰ ਜ਼ਬਰਦਸਤ ਟੱਕਰ ਦਿੰਦਿਆਂ 4 ਵਿਕਟਾਂ ਨਾਲ ਹਰਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਆਸਟ੍ਰੇਲੀਆਈ ਬੱਲੇਬਾਜ਼ ਪੀਟਰ (117) ਅਤੇ ਏਸ਼ਟਨ ਟਰਨਰ (84 ਨਾਬਾਦ) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਸਟ੍ਰੇਲੀਆਈ ਟੀਮ ਨੇ ਐਤਵਾਰ ਲੜੀ ਦਾ ਚੌਥਾਂ ਮੈਚ ਆਪਣੇ ਨਾਂ ਕਰ ਲਿਆ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ ਪੰਜਾਂ ਮੈਚਾਂ ਦੀ ਲੜੀ ਚ 2–2 ਦੀ ਬਰਾਬਰੀ ਕਰ ਲਈ ਹੈ। ਲੜੀ ਦਾ ਪੰਜਵਾਂ ਤੇ ਆਖਰੀ ਮੁਕਾਬਲਾ ਬੁੱਧਵਾਰ ਨੂੰ ਦਿੱਲੀ ਚ ਖੇਡਿਆ ਜਾਵੇਗਾ। ਮੋਹਾਲੀ ਦੇ ਪੀਸੀਏ ਸਟੇਡੀਅਮ ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ ਸ਼ਿਖਰ ਧਵਨ ਦੇ ਉਮਦਾ ਸ਼ੈਂਕੜੇ ਦੀ ਬਦੌਲਤ ਕੁੱਲ 50 ਓਵਰਾਂ ਚ 9 ਵਿਕਟਾਂ ਗੁਆ ਕੇ 359 ਰਨ ਬਣਾਏ। ਜਵਾਬ ਚ ਆਸਟ੍ਰੇਲੀਆ ਨੇ 13 ਗੇਂਦਾਂ ਬਾਕੀ ਰਹਿੰਦਿਆਂ ਹੀ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।ਮੈਚ ਦੇ ਆਖਰ ਚ ਪੀਟਰ ਹੈਂਡਰਸਕਾਂਮਬ ਨੇ ਵਨਡੇ ਕਰਿਅਰ ਚ ਆਪਣਾ ਪਹਿਲਾਂ ਸੈਂਕੜਾ ਬਣਾਇਆ ਤੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਮੈਨ ਆਫ਼ ਦਾ ਮੈਚ’ ਚੁਣਿਆ ਗਿਆ। ਭਾਰਤੀ ਟੀਮ ਵਲੋਂ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਜਦਕਿ ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ ਅਤੇ ਯੂਜਵੇਂਦਰ ਚਹਿਲ ਨੂੰ 1–1 ਸਫਲਤਾ ਮਿਲੀ। ਇਸ ਤੋਂ ਪਹਿਲਾਂ ਭਾਰਤ ਨੇ ਮੋਹਾਲੀ ਚ ਖੇਡੇ ਜਾ ਰਹੇ ਚੌਥੇ ਵਨਡੇ ਕ੍ਰਿਕਟ ਮੈਚ ਮੁਕਾਬਲੇ ਚ ਆਸਟ੍ਰੇਲੀਆ ਸਾਹਮਣੇ ਜਿੱਤ ਲਈ 359 ਰਨਾਂ ਦਾ ਟੀਚਾ ਰੱਖਿਆ। ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਵਿਖੇ ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਈ ਐਸ ਬਿੰਦਰਾ ਸਟੇਡੀਅਮ ਚ ਖੇਡੇ ਜਾ ਰਹੇ ਇਸ ਮੈਚ ਵਿਚ ਭਾਰਤ ਨੇ ਟਾਂਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਕੁੱਲ 50 ਓਵਰਾਂ ਚ 9 ਵਿਕਟਾਂ ਤੇ 358 ਰਨਾਂ ਦਾ ਸਕੋਰ ਬਣਾਇਆ।ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ ਸ਼ਿਖਰ ਧਵਨ ਨੇ ਲਹਿ ਚ ਵਾਪਸੀ ਕਰਦਿਆਂ ਹੋਇਆਂ 115 ਗੇਂਦਾਂ ਚ 18 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 143 ਰਨਾਂ ਦੀ ਸੈਂਕੜਾਮਾ ਪਾਰੀ ਖੇਡੀ। ਉਨ੍ਹਾਂ ਦੇ ਸ਼ੁਰੂਆਤੀ ਜੋੜੀਦਾਰ ਬੱਲੇਬਾਜ਼ ਰੋਹਿਤ ਸ਼ਰਮਾ ਕੁਝ ਖਾਸ ਕਮਾਲ ਨਹੀਂ ਕਰ ਪਾਏ ਤੇ ਆਪਣੇ 23ਵੇਂ ਵਨਡੇ ਸੈਂਕੜੇ ਤੋਂ ਸਿਰਫ 5 ਰਨਾਂ ਤੋਂ ਪਿਛੜ ਗਏ। ਰੋਹਿਤ ਸ਼ਰਮਾ ਨੇ 92 ਗੇਂਦਾਂ ਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 95 ਰਨ ਬਣਾਏ।ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਵਿਚਾਲੇ ਪਹਿਲੀ ਵਿਕਟ ਲਈ 31 ਓਵਰਾਂ ਚ 193 ਰਨਾਂ ਦੀ ਸਾਂਝ ਖੇਡੀ ਗਈ। ਇਸ ਤੋਂ ਬਾਅਦ ਰਿਸ਼ਭ ਪੰਤ, ਕੇ ਐਲ ਰਾਹੁਲ ਅਤੇ ਵਿਜੇ ਸ਼ੰਕਰ ਨੇ ਕ੍ਰਮਵਾਰ 36, 26 ਅਤੇ 26 ਰਨਾਂ ਦੀ ਛੋਟਾ ਪਰ ਅਹਿਮ ਯੋਗਦਾਰ ਦਿੱਤਾ। ਵਿਰਾਟ ਕੋਹਲੀ 7 ਅਤੇ ਕੇਦਾਰ ਜਾਧਵ 10 ਰਨ ਬਣਾ ਕੇ ਆਊਟ ਹੋ ਗਏ। ਭੁਵਨੇਸ਼ਵਰ ਕੁਮਾਰ ਵੀ 1 ਰਨ ਬਣਾ ਕੇ ਚਲਦੇ ਬਣੇ।ਇਸ ਤੋਂ ਬਾਅਦ ਆਏ ਯੂਜਵੇਂਦਰ ਚਹਿਲ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਜਸਪ੍ਰਤੀ ਬੁਮਰਾਹ ਨੇ ਸਿਰਫ ਇਕ ਗੇਂਦ ਖੇਡੀ ਤੇ 6 ਰਨ ਬਣਾਏ। ਉਨ੍ਹਾਂ ਨੇ ਬਾਰੀ ਦੀ ਆਖਰੀ ਗੇਂਦ ਤੇ ਪੈਟ ਕਮਿੰਸ ਨੂੰ ਛੱਕਾ ਮਾਰਿਆ। ਕੁਲਦੀਪ ਯਾਦਵ 1 ਰਨ ਬਣਾ ਕੇ ਨਾਬਾਦ ਪਰਤੇ। ਆਸਟ੍ਰੇਲੀਆ ਲਈ ਪੈਟ ਕਮਿੰਸ ਨੇ ਸਭ ਤੋਂ ਜ਼ਿਆਦਾ 5 ਅਤੇ ਝਾਏ ਰਿਚਰਡਸਨ ਨੇ 3 ਵਿਕਟਾਂ ਲਈਆਂ। ਏਡਮ ਜੰਪਾ ਨੂੰ ਵੀ 1 ਵਿਕਟ ਮਿਲੀ।

Show More

Related Articles

Leave a Reply

Your email address will not be published. Required fields are marked *

Close