Canada

ਮਾਤਾ-ਪਿਤਾ ਅਤੇ ਦਾਦਾ ਦਾਦੀ ਨੂੰ ਸਪਾਂਸਰਡ ਕਰਨ ਵਾਲਿਆਂ ਲਈ 2021 ਲਾਟਰੀ ਅਗਲੇ ਹਫਤੇ ਆਯੋਜਿਤ ਹੋਵੇਗੀ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਕੈਨੇਡਾ ਆਉਣ ਵਾਲੇ ਦਿਨਾਂ ਵਿਚ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਸੰਬੰਧੀ ਪ੍ਰੋਗਰਾਮ ਲਈ 2021 ਲਾਟਰੀ ਅਗਲੇ ਹਫਤੇ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਇਮੀਗ੍ਰੇਸ਼ਨ, ਰਫਿਊਜੀਸ ਅਤੇ ਨਾਗਰਿਕ ਕੈਨੇਡਾ (ਆਈ. ਆਰ. ਸੀ. ਸੀ.) ਸਤੰਬਰ 20 ਤੋਂ ਸ਼ੁਰੂ ਹੋਣ ਵਾਲੇ ਦੋ ਹਫਤਿਆਂ ਦੀ ਮਿਆਦ ਵਿਚ ਲਾਟਰੀ ਰਾਹੀਂ 30 ਹਜ਼ਾਰ ਉਮੀਦਵਾਰਾਂ ਨੂੰ ਵੀਜ਼ਾ ਦੇਣ ਵਾਲਾ ਹੈ। ਜਿਨ੍ਹਾਂ ਲੋਕਾਂ ਨੂੰ ਇਨਵੀਟੇਸ਼ਨ ਪ੍ਰਾਪਤ ਹੋਏ ਹਨ ਉਨ੍ਹਾਂ ਦੇ ਕੋਲ ਆਈ. ਆਰ. ਸੀ. ਸੀ. ਨੂੰ ਆਪਣੀਆਂ ਅਰਜ਼ੀਆਂ ਦੇਣ ਲਈ 60 ਦਿਨਾਂ ਦਾ ਸਮ੍ਹਾਂ ਹੋਵੇਗਾ।
ਪੀ. ਜੀ. ਪੀ. 2021 ਦੇ ਵੇਰਵੇ ਦਾ ਐਲਾਨ ਇਮੀਗ੍ਰੇਸ਼ਨ ਮਨੀਸਟਰ ਮਾਰਕੋ ਮੈਂਡੀਸਿਨੋ ਨੇ ਜੁਲਾਈ ਵਿਚ ਕੀਤਾ ਸੀ। ਲਾਟਰੀ ਵਿਚ ਸਿਰਫ ਉਨ੍ਹਾਂ ਲੋਕਾਂ ’ਤੇ ਵਿਚਾਰ ਕੀਤਾ ਜਾਵੇਗਾ ਜਿਨ੍ਹਾਂ ਨੇ ਅਕਤੂਬਰ ਅਤੇ ਨਵੰਬਰ 2020 ਵਿਚ ਆਈ. ਆਰ. ਸੀ. ਸੀ. ਨੂੰ ਫਾਰਮ ਜਮ੍ਹਾ ਕਰਵਾਉਣ ਵਿਚ ਦਿਲਚਸਪੀ ਦਿਖਾਈ ਸੀ। ਪਿਛਲੀਆਂ ਸਰਦੀਆਂ ਵਿਚ ਕੈਨੇਡਾ ਦੇ ਨਾਗਰਿਕਾਂ ਅਤੇ ਯੋਗ ਸਥਾਈ ਨਿਵਾਸੀਆਂ ਨੂੰ ਆਪਣੇ ਮਾਤਾ ਪਿਤਾ ਅਤੇ ਦਾਦਾ ਦਾਦੀ ਨੂੰ ਸਪਾਂਸਰ ਕਰਨ ਦੇ ਲਈ ਆਈ. ਆਰ. ਸੀ. ਸੀ. ਨੂੰ ਉਨ੍ਹਾਂ ਦੀ ਦਿਲਚਸਪੀ ਦੇ ਬਾਰੇ ਵਿਚ ਸੂਚਿਤ ਕਰਨ ਦੇ ਲਈ ਇਕ ਆਨਲਾਈਨ ਫਾਰਮ ਭਰਨ ਦਾ ਮੌਕਾ ਮਿਲਿਆ ਸੀ।
ਪੀ ਜੀ. ਪੀ. ਦੇ ਤਹਿਤ ਸਪਾਂਸਰਡ ਲੋਕਾਂ ਨੂੰ ਕੈਨੇਡੀਆਈ ਸਥਾਈ ਨਿਵਾਸੀ ਦਾ ਦਰਜਾ ਅਤੇ ਸੰਬੰਧਤ ਲਾਭ ਜਿਵੇਂ ਕਿ ਮੁਫਤ ਸਿਹਤ ਦੇਖਭਾਲ ਸੁਵਿਧਾ ਪ੍ਰਾਪਤ ਹੋਵੇਗੀ। ਯੋਗ ਮਾਨਦੰਡਾਂ ਨੂੰ ਪੂਰਾ ਕਰਨ ਦੇ ਬਾਅਦ ਮਾਤਾ ਪਿਤਾ ਅਤੇ ਦਾਦਾ ਦਾਦੀ ਕੈਨੇਡਾ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close