Entertainment

ਸਿੱਖ ਯੋਧਾ ਬਣਨ ਲਈ ਅਕਸ਼ੈ ਨੇ ਸਿੱਖਿਆ ‘ਗਤਕਾ’

ਚੰਡੀਗੜ੍ਹ: ਬਾਲੀਵੁਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ‘ਕੇਸਰੀ’ ਵਿੱਚ ਸਟੰਟ ਕਰਨ ਲਈ ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਦੀ ਟ੍ਰੇਨਿੰਗ ਲਈ। ਇਸ ਤੋਂ ਇਲਾਵਾ ਉਨ੍ਹਾਂ ਸਿੱਖ ਯੋਧਿਆਂ ਵੱਲੋਂ ਚਲਾਏ ਜਾਣ ਵਾਲੇ ਹਥਿਆਰ ਚਲਾਉਣੇ ਵੀ ਸਿੱਖੇ। ਇਸ ਫਿਲਮ ਵਿੱਚ ਕਈ ਥਾਈਂ ਅਕਸ਼ੈ ਨੂੰ ਰਵਾਇਤੀ ਹਥਿਆਰਾਂ ਚਲਾਉਂਦਿਆਂ ਤੇ ਗਤਕਾ ਕਰਦਿਆਂ ਵੇਖਿਆ ਜਾਏਗਾ। ਅੱਗੇ ਵੇਖੋ ਅਕਸ਼ੈ ਨੇ ਕੀ-ਕੀ ਚਲਾਉਣਾ ਸਿੱਖਿਆ।
ਤੋਰਦਾਰ, ਬੰਦੂਕ ਨਾਲ ਫਾਇਰ (Matchlock rifle)- ਅਕਸ਼ੈ ਨੇ ਗੰਨ ਪਾਊਡਰ ਨੂੰ ਭਰ ਕੇ ਚਲਾਈ ਜਾਣ ਵਾਲੀ ਹਾਕਰਯੂਬਸ, ਹੈਗਬਟ ਤੇ ਕੈਲੀਬਰ ਵਰਗੀ ਤੋਰਦਾਰ ਦਾ ਇਸਤੇਮਾਲ ਕਰਨਾ ਸਿੱਖਿਆ।
ਆਰਮਰ ਪਲੇਟਸ (Armour plates)- ਫਿਲਮ ਦੇ ਟ੍ਰੇਲਰ ਵਿੱਚ ਅਕਸ਼ੈ ਤੇ ਉਸ ਦੇ ਸਾਥੀ ਆਪਣੇ ਹਥਿਆਰਾਂ ਤੇ ਕਾਰਤੂਸ ਸੰਭਾਲਣ ਲਈ ਇਸ ਪਾਊਚ ਨੂੰ ਲਾਈ ਹੋਏ ਦਿੱਸ ਰਹੇ ਹਨ।
ਚੱਕਰ (Throwing weapon)- 12 ਇੰਚੀ ਵਿਆਸ ਦੇ ਪੱਗੜੀ ਵਿੱਚ ਲਾਏ ਜਾਣ ਵਾਲੇ ਇਸ ਹਥਿਆਰ ਦੀ ਅਕਸ਼ੈ ਨੇ ਖ਼ਾਸ ਟ੍ਰੇਨਿੰਗ ਲਈ। ਅਕਸ਼ੈ ਇਸ ਚੱਕਰ ਵਾਲ ਫਿਲਮ ਵਿੱਚ ਕਈ ਸਟੰਟ ਕਰਦੇ ਦਿਖਾਈ ਦੇਣਗੇ।
ਜਾਲ (Stick wheel)- ਇਹ ਸਿੱਖਾਂ ਦੀ ਖ਼ਾਸ ਪਛਾਣ ਹੈ। ਅਕਸ਼ੈ ਨੇ ਇਸ ਨੂੰ ਸਿੱਖਣ ਲਈ ਵਿਸ਼ੇਸ਼ ਸਮਾਂ ਦਿੱਤਾ।
ਢਾਲ ਨਾਲ ਬਚਾਅ (Hide shield)- ਸਰਾਗੜੀ ਦੀ ਲੜਾਈ ਦੇ ਸੀਨ ਵਿੱਚ ਯੋਧੇ ਇਸ ਢਾਲ ਨਾਲ ਜੌਹਰ ਦਿਖਾਉਣਗੇ।
ਦਸ ਉਂਗਲੀ ਤੇਗ (Sharp Sword)- ਪੂਰੀ ਫਿਲਮ ਵਿੱਚ ਅਕਸ਼ੈ ਜ਼ਿਆਦਾਤਰ ਇਸੇ ਤਸਵਾਰ ਦਾ ਇਸਤੇਮਾਲ ਕਰੇਗਾ। ਸਿੱਖ ਯੋਧਾ ਇਸ ਨੂੰ ਅੱਗ ਵਿੱਚ ਗਰਮ ਕਰਕੇ ਦੁਸ਼ਮਣ ਨੂੰ ਭੇਦ ਦਿੰਦੇ ਸੀ। ਅਕਸ਼ੈ ਨੇ ਮਾਹਰਾਂ ਕੋਲੋਂ ਇਸ ਦੀ ਸਿਖਲਾਈ ਲਈ।
ਸੋਟੀ ਬਰਛਾ (Shafted weapon)- ਦੁਸ਼ਮਣ ਦੀ ਢਾਲ ਨੂੰ ਪੱਛੇ ਧੱਕਣ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਨ੍ਹਾਂ ਹਥਿਆਰਾਂ ਦੀ ਸਿਖਲਾਈ ਲਈ ਅਕਸ਼ੈ ਨੇ ਪੰਜਬ ਤੋਂ ਦੋ ਮਾਹਰਾ ਬੁਲਾਏ ਜਿਨ੍ਹਾਂ ਉਸ ਨੂੰ ਗਤਕੇ ਦਾ ਵਿਚਾਰ ਸਮਝਾਇਆ।
ਇਸ ਤੋਂ ਇਲਾਵਾ ਗਤਕੇ ਦੀ ਪ੍ਰੈਕਟਿਸ ਦੀ ਵਰਕਸ਼ਾਪ ਵੀ ਹੋਈ। ਇਸ ਤੋਂ ਬਾਅਦ ਨਿਯਮਿਤ ਤੌਰ ’ਤੇ ਗਤਕੇ ਦੇ ਸੈਸ਼ਨ ਲਾਏ ਗਏ।
ਇਸ ਫਿਲਮ ਵਿੱਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਤਹਿਤ ਹੌਲ਼ਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾ ਰਹਾ ਹੈ। ਇਹ ਫਿਲਮ ਸਾਰਾਗੜ੍ਹੀ ਦੀ ਲੜਾਈ ਬਾਰੇ ਹੈ ਜਿਸ ਵਿੱਚ 21 ਸਿੱਖਾਂ ਨੇ 10 ਹਜ਼ਾਰ ਅਫਗਾਨਾਂ ਨਾਲ ਮੱਥਾ ਲਾਇਆ ਸੀ।
1897 ਵਿੱਚ ਅਫ਼ਗ਼ਾਨਿਸਤਾਨ ਦੇ ਹਮਲਾਵਰਾਂ ਨਾਲ ਸਾਰਾਗੜ੍ਹੀ ਵਿੱਚ ਸਿਰਫ਼ 21 ਸਿੱਖਾਂ ਦੀ ਗਹਿਗੱਚ

Show More

Related Articles

Leave a Reply

Your email address will not be published. Required fields are marked *

Close