National

ਕਸ਼ਮੀਰ ਦੀ ਜਮਾਅਤ–ਏ–ਇਸਲਾਮੀ ਦਾ ਸੀ ਪਾਕਿ ਦੀ ISI ਨਾਲ ਰਾਬਤਾ

ਜੰਮੂ–ਕਸ਼ਮੀਰ ਵਿੱਚ ਜਮਾਅਤ–ਏ–ਇਸਲਾਮੀ ਉੱਤੇ ਹਾਲੇ ਪਿੱਛੇ ਜਿਹੇ ਪਾਬੰਦੀ ਲਾਈ ਗਈ ਹੈ। ਹੁਣ ਪਤਾ ਲੱਗ ਰਿਹਾ ਹੈ ਕਿ ਇਸ ਜੱਥੇਬੰਦੀ ਦੀ ਜੰਮੂ–ਕਸ਼ਮੀਰ ਇਕਾਈ ਦਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਬਹੁਤ ਨੇੜਲਾ ਸੰਪਰਕ ਕਾਇਮ ਸੀ ਤੇ ਉਹ ਲੋਕ ਲਗਾਤਾਰ ਨਵੀਂ ਦਿੱਲੀ ’ਚ ਸਰਗਰਮ ਪਾਕਿਸਤਾਨੀ ਹਾਈ ਕਮਿਸ਼ਨ ਦੇ ਸੰਪਰਕ ਵਿੱਚ ਵੀ ਸਨ; ਤਾਂ ਜੋ ਸੂਬੇ ਵਿੱਚ ਵੱਖਵਾਦ ਨੂੰ ਹਵਾ ਦਿੱਤੀ ਜਾ ਸਕੇ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ।
ਹੁਰੀਅਤ ਕਾਨਫ਼ਰੰਸ ਵਿੱਚ ਜਮਾਅਤ–ਏ–ਇਸਲਾਮੀ ਦੇ ਸਭ ਤੋਂ ਅਹਿਮ ਮੈਂਬਰ ਸਈਅਦ ਅਲੀ ਸ਼ਾਹ ਗਿਲਾਨੀ ਹਨ। ਕਿਸੇ ਵੇਲੇ ਪਾਬੰਦੀ ਸੰਗਠਨ ਉਨ੍ਹਾਂ ਨੂੰ ਜੰਮੂ–ਕਸ਼ਮੀਰ ਦੇ ‘ਅਮੀਰ–ਏ–ਜੇਹਾਦ’ ਆਖਦਾ ਹੁੰਦਾ ਸੀ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਕਿ ਇਸ ਸੰਗਠਨ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਬਹੁਤ ਨੇੜਲੇ ਸੰਪਰਕ ਬਣਾ ਲਏ ਸਨ; ਤਾਂ ਜੋ ਉਹ ਕਸ਼ਮੀਰੀ ਨੌਜਵਾਨਾਂ ਨੂੰ ਹਥਿਆਰ ਉਪਲਬਧ ਕਰਵਾਉਣ, ਸਿਖਲਾਈ ਦੇਣ ਤੇ ਹਥਿਆਰਾਂ ਦੀ ਸਪਲਾਈ ਲਈ ਸਾਜ਼ੋ–ਸਾਮਾਨ ਮੁਹੱਈਆ ਕਰਵਾ ਸਕੇ। ਉਸ ਦੇ ਆਗੂਆਂ ਨੇ ਪਾਕਿਸਤਾਨ ਦੇ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਨਾਲ ਵੀ ਸੰਪਰਕ ਕਾਇਮ ਕਰ ਕੇ ਰੱਖਿਆ ਹੋਇਆ ਸੀ।
ਖ਼ੁਫ਼ੀਆ ਸੂਤਰਾਂ ਅਨੁਸਾਰ ਜਮਾਅਤ–ਏ–ਇਸਲਾਮੀ ਆਪਣੇ ਸਕੂਲੀ ਨੈੱਟਵਰਕ ਦੀ ਵਰਤੋਂ ਕਸ਼ਮੀਰ ਵਾਦੀ ਦੇ ਬੱਚਿਆਂ ਵਿੱਚ ਭਾਰਤ–ਵਿਰੋਧੀ ਭਾਵਨਾਵਾਂ ਭਰਨ ਤੇ ਫੈਲਾਉਣ ਦਾ ਕੰਮ ਕਰਦੀ ਸੀ। ਉਹ ਆਪਣੀ ਜੱਥੇਬੰਦੀ ਦੀ ਵਿਦਿਆਰਥੀ ਸ਼ਾਖ਼ਾ ਦੇ ਮੈਂਬਰਾਂ ਨੂੰ ਜੇਹਾਦ ਕਰਨ ਲਈ ਅੱਤਵਾਦੀ ਜੱਥੇਬੰਦੀਆਂ ਵਿੱਚ ਜਾਣ ਲਈ ਹੱਲਾਸ਼ੇਰੀ ਦਿੰਦੀ ਸੀ।

Show More

Related Articles

Leave a Reply

Your email address will not be published. Required fields are marked *

Close