International

ਸੁਧਾਰਾਂ ‘ਚ ਅਸਫਲ ਰਹਿਣ ‘ਤੇ ਫਿਨਲੈਂਡ ਸਰਕਾਰ ਨੇ ਦਿੱਤਾ ਅਸਤੀਫਾ

ਹੇਲਸਿੰਕੀ, ਫਿਨਲੈਂਡ ਦੇ ਪ੍ਰਧਾਨ ਮੰਤਰੀ ਜੁਹਾ ਸਿਪਿਲਾ ਨੇ ਸਮਾਜਿਕ ਅਤੇ ਸਿਹਤ ਦੇਖਭਾਲ ਸੁਧਾਰ ਪੈਕੇਜ ਵਿਚ ਅਸਫਲ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੀ ਸਰਕਾਰ ਦਾ ਅਸਤੀਫਾ ਸੌਂਪ ਦਿੱਤਾ ਹੈ। ਫਿਨਲੈਂਡ ਦੇ ਰਾਸ਼ਟਰਪਤੀ ਸਾਊਲੀ ਨਿਨਸਿਤੋ ਦੇ ਦਫਤਰ ਨੇ 14 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਸਿਰਫ ਪੰਜ ਹਫਤੇ ਪਹਿਲਾਂ ਐਲਾਨ ਦਿੱਤਾ ਪ੍ਰਧਾਨ ਮੰਤਰੀ ਜੁਹਾ ਸਿਪਿਲਾ ਨੇ ਰਾਸ਼ਟਰਪਤੀ ਸਾਊਲੀ ਨਿਨਸਿਤੋ ਨੂੰ ਸਰਕਾਰ ਦਾ ਅਸਤੀਫਾ ਸੌਂਪ ਦਿੱਤਾ ਹੈ। ਉਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਸਰਕਾਰ ਦਾ ਅਸਤੀਫਾ ਕਬੂਲ ਕਰ ਲਿਆ ਹੈ ਅਤੇ ਉਸ ਤੋਂ ਅਗਲੀ ਸਰਕਾਰ ਦੀ ਨਿਯੁਕਤੀ ਹੋਣ ਤੱਕ ਕਾਰਜਕਾਰੀ ਸਰਕਾਰ ਵਜੋਂ ਕੰਮ ਕਰਦੇ ਰਹਿਣ ਨੂੰ ਕਿਹਾ ਹੈ। ਸਿਪਿਲਾ ਨੇ ਸਿਹਤ ਅਤੇ ਸਮਾਜਿਕ ਸੁਧਾਰ ਨੂੰ ਆਪਣੇ ਕਾਰਜਕਾਲ ਦੀ ਪਹਿਲ ਬਣਾਇਆ ਸੀ।

Show More

Related Articles

Leave a Reply

Your email address will not be published. Required fields are marked *

Close