Entertainment

ਅਦਾਕਾਰ ਅਕਸ਼ੇ ਕੁਮਾਰ ਦੇ ਕੱਪੜਿਆਂ ਨੂੰ ਲੱਗੀ ਅੱਗ

ਖਿਲਾੜੀ ਕੁਮਾਰ ਦੇ ਨਾਂ ਤੋਂ ਮਸ਼ਹੂਰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਆਪਣੇ ਖਤਰਨਾਕ ਕਾਰਨਾਮਿਆਂ ਕਾਰਨ ਕਾਫੀ ਮਸ਼ਹੂਰ ਹਨ। ਇਸ ਵਾਰ ਵੀ ਉਨ੍ਹਾਂ ਨੇ ਕੁਝ ਅਜਿਹਾ ਹੀ ਕਰ ਦਿੱਤਾ ਹੈ। ਪਰ ਇਸ ਵਾਰ ਤਾਂ ਇਨ੍ਹਾਂ ਦਾ ਇਹ ਕਾਰਨਾਮਾ ਦੇਖ ਕੇ ਕਿਸੇ ਦੇ ਵੀ ਸਾਹ ਰੁੱਕ ਜਾਣਗੇ। ਦਰਅਸਲ, 21 ਮਾਰਚ 2019 ਨੂੰ ਰਿਲੀਜ਼ ਹੋਣ ਵਾਲੀ ਅਕਸ਼ੇ ਦੀ ਫ਼ਿਲਮ ‘ਕੇਸਰੀ’ ਦੇ ਪ੍ਰਚਾਰ ਦੌਰਾਨ ਅਕਸ਼ੇ ਨੇ ਖੁੱਦ ਦੇ ਕਪੜਿਆਂ ਤੇ ਹੀ ਅੱਗ ਲਗਾ ਲਈ। ਕੁਝ ਦੇਰ ਪਹਿਲਾਂ ਰਿਲੀਜ਼ ਕੀਤਾ ਗਿਆ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਅਕਸ਼ੇ ਆਪਣੇ ਅਦਬ ਨਾਲ ਸਟੇਜ ਤੇ ਚਲਦਿਆਂ ਆਉਂਦੇ ਹਨ ਤੇ ਅੱਗ ਦੀ ਲਪਟਾਂ ਨਾਲ ਘਿਰੇ ਹੋਏ ਹਨ।ਜਾਣਕਾਰੀ ਮੁਤਾਬਕ ਅਕਸ਼ੇ ਕੁਮਾਰ ਇੱਕ ਸਮਾਗਮ ਚ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਸਟੇਜ ਤੇ ਸੱਦਿਆ ਗਿਆ, ਅਜਿਹੇ ਚ ਜਦੋਂ ਅਕਸ਼ੇ ਨੇ ਜ਼ਬਰਦਸਤ ਸਟੰਟੇ ਨਾਲ ਸਟੇਜ਼ ਤੇ ਐਂਟਰੀ ਕੀਤੀ ਤਾਂ ਦੇਖਣ ਵਾਲਿਆਂ ਨੂੰ ਵੀ ਕੁਝ ਦੇਰ ਤੱਕ ਆਪਣੀ ਅੱਖਾਂ ਤੇ ਭਰੋਸਾ ਨਹੀਂ ਹੋਇਆ।ਇਸ ਦੌਰਾਨ ਅਕਸ਼ੇ ਕੁਮਾਰ ਨੇ ਆਪਣੇ ਕੱਪੜਿਆਂ ਚ ਅੱਗ ਲਗਾ ਕੇ ਬੇਹਦ ਖ਼ਤਰਨਾਕ ਸਟੰਟ ਕੀਤਾ। ਹਾਲਾਂਕਿ ਅਜਿਹਾ ਸਟੰਟ ਕਰਨਾ ਬੇਹੱਦ ਹੀ ਖ਼ਤਰਨਾਕ ਤੇ ਜਾਨਲੇਵਾ ਹੋ ਸਕਦਾ ਹੈ। ਅਜਿਹਾ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਹੈ। ਅਕਸ਼ੇ ਨੇ ਇਹ ਸਟੰਟ ਉਨ੍ਹਾਂ ਦੀ ਵੈਬ ਸੀਰੀਜ਼ ਦੀ ਐਂਡ ਲਈ ਕੀਤਾ ਸੀ, ਉਹ ਵੀ ਸਟੰਟ ਮਾਹਰਾਂ ਦੀ ਅਗਵਾਈ ਚ। ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਦੇ ਅਜਿਹੇ ਖਤਰਨਾਕ ਸਟੰਟ ਪਹਿਲਾਂ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਬਾਲੀਵੁੱਡ ਦਾ ਐਕਸ਼ਨ ਕੁਮਾਰ ਵੀ ਕਿਹਾ ਜਾਂਦਾ ਹੈ।

Show More

Related Articles

Leave a Reply

Your email address will not be published. Required fields are marked *

Close