Canada

ਜੂਨ ਤੱਕ ਫੈਡਰਲ ਸਰਕਾਰ ਦਾ ਵਿੱਤੀ ਘਾਟਾ ਵੱਧ ਕੇ 120 ਬਿਲੀਅਨ ਡਾਲਰ ਤੱਕ ਪਹੁੰਚਿਆ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ ਦੁਨੀਆ ਭਰ ‘ਚ ਫੈਲੀ ਕੋਰੋਨਾਵਾਇਰਸ ਮਹਾਂਮਾਰੀ ਮਾਰੀ ਕਾਰਨ ਵੱਡੇ ਵੱਡੇ ਅਮੀਰ ਦੇਸ਼ਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ। ਕੈਨੇਡਾ ਸਰਕਾਰ ਨੇ ਇਸ ਮਹਾਂਮਾਰੀ ਦੌਰਾਨ ਆਪਣੇ ਨਾਗਰਿਕਾਂ ਦੀ ਦਿੱਲ ਖੋਲ੍ਹ ਕੇ ਕੀਤੀ ਮਦਦ ਤੋਂ ਬਾਅਦ ਵਿੱਤੀ ਸਾਲ 2020-21 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਫੈਡਰਲ ਸਰਕਾਰ ਨੂੰ 120.4 ਬਿਲੀਅਨ ਡਾਲਰ ਦਾ ਘਾਟਾ ਪੈ ਚੁੱਕਾ ਹੈ। ਜਦੋਂ ਕਿ ਵਿੱਤੀ ਸਾਲ 2019-29 ‘ਚ ਇਹ ਘਾਟਾ ਸਿਰਫ਼ 85 ਮਿਲੀਅਨ ਡਾਲਰ ਸੀ। ਕੈਨੇਡਾ ਦੇ ਵਿੱਤੀ ਵਿਭਾਗ ਦਾ ਕਹਿਣਾ ਹੈ ਕਿ ਅਪ੍ਰੈਲ ਤੋਂ ਜੂਨ ਦੇ ਤਿੰਨ ਮਹੀਨਿਆਂ ਦੌਰਾਨ ਲੱਗਭਗ 167.9 ਬਿਲੀਅਨ ਡਾਲਰ ਦਾ ਖਰਚਾ ਆਇਆ ਜੋ ਕਿ ਪਹਿਲਾਂ ਨਾਲੋਂ 90.3 ਬਿਲੀਅਨ ਡਾਲਰ ਵੱਧ ਹੈ। ਇਹ ਸਾਰਾ ਖਰਚਾ ਸਰਕਾਰ ਵਲੋਂ ਮਹਾਂਮਾਰੀ ਦੌਰਾਨ ਐਮਰਜੈਂਸੀ ਦੌਰਾਨ ਸਹਾਇਤਾ ਪ੍ਰੋਗਰਾਮਾਂ ‘ਤੇ ਖਰਚ ਕੀਤਾ ਗਿਆ ਹੈ। ਇਸ ‘ਚ ਬਜ਼ੁਰਗਾਂ ਨੂੰ ਮਦਦ, ਰੁਜ਼ਗਾਰ ਬੀਮੇ, ਐਮਰਜੈਸੀ ਸਹਾਇਤਾ ਪ੍ਰੋਗਰਾਮ ਅਤੇ ਬੱਚਿਆਂ ਨੂੰ ਮਦਦ ਦੇਣ ਲਈ ਪ੍ਰੋਗਰਾਮ ਚਲਾਏ ਗਏ ਸਨ। ਵੇਜ਼ ਸਬਸਿਡੀ ਪ੍ਰੋਗਰਾਮ ‘ਤੇ ਪਹਿਲੀ ਤਿਮਾਹੀ ‘ਚ 22.8 ਬਿਲੀਅਨ ਡਾਲਰ ਦਾ ਖਰਚਾ ਆਇਆ। ਦੂਜੇ ਪਾਸੇ ਬੀਤੇ ਸਾਲ ਦੇ ਮੁਕਾਬਲੇ ਸਰਕਾਰ ਦੀ ਆਮਦਨੀ ਵੀ ਇਸ ਸਾਲ 37.9 ਫੀਸਦੀ ਘੱਟ ਰਹੀ ਹੈ ਕਿਉਂਕਿ ਸਰਕਾਰ ਵਲੋਂ ਟੈਕਸ ਭਰਨ ਦੀ ਆਖਰੀ ਤਰੀਕ ਮੁਲਤਵੀ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਲਿਬਰਲਾਂ ਨੇ ਇਸ ਵਿੱਤੀ ਵਰ੍ਹੇ ਦਾ ਘਾਟਾ 343.2 ਬਿਲੀਅਨ ਡਾਲਰ ਦਾ ਰਿਕਾਰਡ ਤੋੜ ਘਾਟਾ ਹੋਣ ਦਾ ਅਨੁਮਾਨ ਲਗਾਇਆ ਸੀ। ਵਿਤੀ ਵਿਭਾਗ ਦਾ ਕਹਿਣਾ ਹੈ ਕਿ ਜੂਨ ਦੇ ਅੰਕੜਿਆਂ ਦੀ ਤੁਲਨਾ ਕਰੀਏ ਤਾਂ ਇਹ ਅਨੁਮਾਨ ਸਹੀ ਲਾਇਆ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close