International

ਪਾਕਿ ਨਾ ਮੰਨਿਆ ਤਾਂ ਭਾਰਤ ਵਰਗੀ ਕਾਰਵਾਈ ਕਰਾਂਗੇ : ਈਰਾਨ

ਅੱਤਵਾਦੀਆਂ ਨੂੰ ਸੁਰੱਖਿਆ ਤੇ ਪਨਾਹ ਦੇਣ ਵਾਲਾ ਪਾਕਿਸਤਾਨ ਭਾਰਤ, ਈਰਾਨ, ਅਫਗਾਨਿਸਤਾਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਲਈ ਖਤਰਾ ਬਣ ਚੁੱਕਿਆ ਹੈ। ਈਰਾਨ ਨੇ ਤਾਂ ਉਸ ਨੂੰ ਧਮਕੀ ਦੇ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਨੇ ਆਪਣੇ ਦੇਸ਼ ਵਿਚ ਪਲ ਰਹੇ ਅੱਤਵਾਦ ਦੇ ਖਿਲਾਫ ਕਾਰਗਰ ਕਾਰਵਾਈ ਨਾ ਕੀਤੀ ਤਾਂ ਇਰਾਨ ਪਾਕਿਸਤਾਨ ਵਿਚ ਦਾਖਲ ਹੋ ਕੇ ਦਹਿਸ਼ਤਗਰਦਾਂ ਦਾ ਖਤਮਾ ਕਰੇਗਾ। ਭਾਰਤ ਸਮੇਤ ਹੋਰ ਕਈ ਦੇਸ਼ ਪਾਕਿਸਤਾਨ ਨੂੰ ਉਸਦੀ ਜ਼ਮੀਨ ਉਤੇ ਮੌਜੂਦ ਅੱਤਵਾਦੀ ਟਿਕਾਣਿਆਂ ਦੇ ਖਿਲਾਫ ਪ੍ਰਭਾਵੀ ਕਾਰਵਾਈ ਕਰਨ ਲਈ ਕਹਿ ਰਹੇ ਹਨ। ਪ੍ਰੰਤੂ ਪਾਕਿ ਉਤੇ ਰਤੀ ਭਰ ਅਸਰ ਨਹੀਂ ਹੋਇਆ। 13 ਫਰਵਰੀ ਨੂੰ ਇਰਾਨ ਦੇ ਰਿਵੋਲਿਊਸ਼ਨਰੀ ਗਾਰਡ ਉਤੇ ਅਤੇ 14 ਫਰਵਰੀ ਨੂੰ ਪੁਲਵਾਮਾ ਵਿਚ ਸੀਆਰਪੀਐਫ ਦੇ ਜਵਾਨਾਂ ਉਤੇ ਹੋਏ ਆਤਮਘਾਤੀ ਹਮਲਿਆਂ ਵਿਚੋਂ ਇਕ ਵਾਰ ਫਿਰ ਸਾਹਮਣੇ ਆਇਆ ਕਿ ਪਾਕਿਸਤਾਨ ਅੱਤਵਾਦੀਆਂ ਦਾ ਅੱਡਾ ਬਣ ਚੁੱਕਿਆ ਹੈ। ਅਜਿਹੇ ਵਿਚ ਭਾਰਤ ਦੇ ਬਾਲਾਕੋਟ ਵਿਚ ਜੈਸ਼ ਏ ਮੁਹੰਮਦ ਦੇ ਟਿਕਾਣਿਆਂ ਉਤੇ ਕਾਰਵਾਈ ਕਰਨ ਦੇ ਬਾਅਦ ਈਰਾਨ ਵੀ ਪਾਕਿਸਤਾਨ ਵਿਚ ਪਲ ਰਹੇ ਅੱਤਵਾਦੀਆਂ ਨਾਲ ਨਿਪਟਣ ਨੂੰ ਤਿਆਰ ਹੈ। ਈਰਾਨ ਦੇ ਆਈਆਰਜੀਸੀ ਕੁਰਦਸ ਫੋਰਸ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੇ ਪਾਕਿਸਤਾਨ ਸਰਕਾਰ ਅਤੇ ਉਸਦੀ ਫੌਜ ਮੁੱਖੀ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਪਾਕਿ ਸਰਕਾਰ ਲਈ ਇਹ ਸਵਾਲ ਹੈ ਕਿ ਉਹਿ ਕਿਥੇ ਜਾ ਰਿਹਾ ਹੈ। ਉਸਨੇ ਆਪਣੇ ਗੁਆਂਢੀ ਦੇਸ਼ਾਂ ਦੀਆਂ ਸਰਹੱਦਾਂ ਉਤੇ ਅਸ਼ਾਂਤੀ ਪੈਦਾ ਕੀਤੀ ਹੈ। ਕੋਈ ਗੁਆਢੀ ਨਹੀਂ ਬਚਿਆ ਜਿਸ ਲਈ ਪਾਕਿਸਤਾਨ ਅਸੁਰੱਖਿਆ ਨੂੰ ਵਧਾਵਾ ਨਹੀਂ ਦੇਣਾ ਚਾਹੁੰਦਾ। ਇਰਾਨ ਸੰਸਦ ਦੇ ਵਿਦੇਸ਼ ਨੀਤੀ ਕਮਿਸ਼ਨ ਦੇ ਚੇਅਰਮੈਨ ਹਸ਼ਮਤੁਲਾਹ ਫਲਾਹਤਪਿਛੇਹ ਨੇ ਕਿਹਾ ਕਿ ਤਹਿਰਾਨ ਪਾਕਿਸਤਾਨ ਨਾਲ ਲੱਗਦੀ ਆਪਣੀ ਸੀਮਾ ਉਤੇ ਕੰਧ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜੇਕਰ ਆਪਣੀ ਜ਼ਮੀਨ ਉਤੇ ਅੱਤਵਾਦੀ ਸਮੂਹਾਂ ਦੇ ਖਿਲਾਫ ਪ੍ਰਭਾਵੀ ਕਾਰਵਾਈ ਨਹੀਂ ਕਰੇਗਾ ਤਾਂ ਇਰਾਨ ਪਾਕਿਸਤਾਨ ਵਿਚ ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਕਰੇਗਾ। ਇਰਾਨ ਦੀ ਆਈਆਰਜੀਸੀ ਕੁਰਦਸ ਫੋਰਸ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੇ ਕਿਹਾ ਕਿ ਪ੍ਰਮਾਣੂ ਬੰਬ ਰੱਖਣ ਵਾਲਾ ਪਾਕਿਸਤਾਨ ਖੇਤਰ ਵਿਚ ਕੁਝ ਸੌ ਮ਼ਬਰਾਂ ਵਾਲੇ ਅੱਤਵਾਦੀ ਸਮੂਹਾਂ ਨੂੰ ਤਬਾਹ ਨਹੀਂ ਕਰ ਸਕਦਾ। ਪਾਕਿਸਤਾਨ ਈਰਾਨ ਦੇ ਇਰਾਦੇ ਦਾ ਇਮਤਿਹਾਨ ਨਾ ਲਵੇ। ਜ਼ਿਕਰਯੋਗ ਹੈ ਕਿ ਅੱਤਵਾਦ ਨਾਲ ਸਖਤੀ ਨਾਲ ਨਿਪਟਣ ਦੇ ਮੁੱਦੇ ਉਤੇ ਈਰਾਨ ਅਤੇ ਭਾਰਤ ਇਕ ਦੂਜੇ ਨਾਲ ਸਹਿਮਤ ਹਨ ਅਤੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਦਰਅਸਲ ਦੋਵੇਂ ਦੇਸ਼ ਸੀਮਾ ਪਾਰ ਅੱਤਵਾਦ ਦਾ ਸਾਹਮਣਾ ਕਰ ਰਹੇ ਹਨ ਅਤੇ ਹਾਲ ਦੇ ਸਾਲ ਵਿਚ ਇਨ੍ਹਾਂ ਵਿਚ ਸਹਿਯੋਗ ਵਿਚ ਵੀ ਵਾਧਾ ਹੋਇਆ ਹੈ।

Show More

Related Articles

Leave a Reply

Your email address will not be published. Required fields are marked *

Close