International

ਮੈਕਸੀਕੋ ਦੇ ਸਮੁੰਦਰ ‘ਚ ਭੁੱਖ ਪਿਆਸ ਨਾਲ ਬੇਹਾਲ 65 ਸ਼ਰਨਾਰਥੀ ਭਟਕੇ ਰਸਤਾ

ਮੈਕਸੀਕੋ : ਮੈਕਸੀਕੋ ( Mexico ) ਦੇ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਪੁਲਿਸ ਨੂੰ ਤੱਟਵਰਤੀ ਪ੍ਰਾਂਤ ਵੇਰਾਕਰੂਜ਼ ਵਿੱਚ ਇੱਕ ਰਾਜ ਮਾਰਗ ਤੋਂ ਭਟਕ ਗਏ, ਬਾਂਗਲਾਦੇਸ਼ ( Bangladesh ) ਅਤੇ ਸ਼੍ਰੀਲੰਕਾ ( Sri Lanka ) ਦੇ 65 ਪ੍ਰਵਾਸੀ ਮਿਲੇ । ਜੋ ਭੁੱਖ ਅਤੇ ਪਿਆਸ ਨਾਲ ਬੇਹਾਲ ਸਨ । ਸੰਘੀ ਜਨਤਕ ਸੁਰੱਖਿਆ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਪਰਵਾਸੀ ਅਮਰੀਕੀ ਸੀਮਾ ਤੱਕ ਪਹੁੰਚਣ ਲਈ ਇੱਕ ਲੰਮੀ ਅਤੇ ਬੇਹੱਦ ਮੁਸ਼ਕਿਲ ਯਾਤਰਾ ਲਈ ਨਿਕਲੇ ਸਨ ।
ਪ੍ਰ ਵਾਸੀਆਂ ਨੇ ਦੱਸਿਆ ਕਿ ਉਹ 24 ਅਪ੍ਰੈਲ ਨੂੰ ਕਤਰ ਦੇ ਇੱਕ ਹਵਾਈ ਅੱਡੇ ਤੋਂ ਨਿਕਲੇ ਅਤੇ ਤੁਰਕੀ ਅਤੇ ਕੋਲੰਬੀਆਂ ਲਈ ਜਹਾਜ਼ ਤੋਂ ਰਵਾਨਾ ਹੋਏ । ਉੱਥੇ ਉਹ ਇਕਵਾਡੋਰ ,ਪਨਾਮਾ ਅਤੇ ਗਵਾਟੇਮਾਲਾ ਤੋਂ ਹੁੰਦੇ ਹੋਏ ਮੈਕਸੀਕੋ ਪਹੁੰਚੇ । ਪ੍ਰਵਾਸੀਆਂ ਨੇ ਕਿਹਾ ਕਿ ਮੈਕਸੀਕੋ ਵਿੱਚ ਇੱਕ ਵਾਰ ਉਨ੍ਹਾਂ ਨੇ ਕਿਸ਼ਤੀਆਂ ਉੱਤੇ ਸਵਾਰ ਹੋ ਕੇ ਕੋਟਜਾਕਲਕੋਸ ਨਦੀ ਦੀ ਯਾਤਰਾ ਕੀਤੀ । ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਨੇ ਕਸ਼ਤੀ ਤੋਂ ਨਦੀ ਦੀ ਯਾਤਰਾ ਕਿਉਂ ਕੀਤੀ ਸੀ ਕਿਉਂਕਿ ਇਹ ਨਦੀ ਅਮਰੀਕੀ ਸੀਮਾ ਦੇ ਆਸਪਾਸ ਕਿਤੇ ਵੀ ਨਹੀਂ ਜਾਂਦੀ ।
ਦੱਸ ਦਈਏ ਕਿ ਅਮਰੀਕਾ ਵਿੱਚ ਹਰ ਸਾਲ ਵੱਡੀ ਮਾਤਰਾ ਵਿੱਚ ਗ਼ੈਰਕਾਨੂੰਨੀ ਪਰਵਾਸੀ ਦਾਖਲ ਹੁੰਦੇ ਹਨ । ਪਰਵੇਸ਼ ਕਰਨ ਵਾਲੇ ਪ੍ਰਵਾਸੀਆਂ ਵਿੱਚੋਂ ਜਿਆਦਾਤਰ ਮੈਕਸੀਕੋ ਦੇ ਰਸਤੇ ਅਮਰੀਕਾ ਵਿੱਚ ਪਰਵੇਸ਼ ਕਰਦੇ ਹਨ । ਇਸ ਕਾਰਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਨੂੰ ਰੋਕਣ ਲਈ ਮੈਕਸੀਕੋ ਦੀ ਸੀਮਾ ਉੱਤੇ ਦੀਵਾਰ ਬਣਵਾਈ ਹੈ ।

Show More

Related Articles

Leave a Reply

Your email address will not be published. Required fields are marked *

Close