International
ਅਫਗਾਨੀ ਫੌਜ ਨੇ 17 ਅੱਤਵਾਦੀ ਕੀਤੇ ਢੇਰ
ਕਾਬੁਲ— ਅਫਗਾਨਿਸਤਾਨ ‘ਚ ਫੌਜ ਨੇ ਤਾਲਿਬਾਨੀ ਅੱਤਵਾਦੀਆਂ ਦੇ ਖਿਲਾਫ ਆਪਣੀ ਮੁਹਿੰਮ ਤੇਜ਼ ਕਰਦੇ ਹੋਏ ਐਤਵਾਰ ਨੂੰ ਵੱਖ-ਵੱਖ ਮੁਕਾਬਲਿਆਂ ‘ਚ 17 ਅੱਤਵਾਦੀ ਢੇਰ ਕਰ ਦਿੱਤੇ ਤੇ 13 ਦਹਿਸ਼ਤਗਰਦਾਂ ਸਣੇ 15 ਹੋਰ ਲੋਕ ਜ਼ਖਮੀ ਹੋ ਗਏ।
ਹੇਲਮੰਦ ਸੂਬੇ ਦੇ ਸ਼ੋਰਾਬ ਇਲਾਕੇ ‘ਚ ਸ਼ੁੱਕਰਵਾਰ ਨੂੰ ਇਕ ਫੌਜੀ ਅੱਡੇ ‘ਤੇ ਤਾਲਿਬਾਨ ਦੇ ਘਾਤਕ ਹਮਲੇ ਤੋਂ ਬਾਅਦ ਫੌਜ ਨੇ ਅੱਤਵਾਦੀਆਂ ਖਿਲਾਫ ਆਪਣੀ ਮੁਹਿੰਮ ਤੇਜ਼ ਕਰ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਨੂੰ ਰਾਤ 2 ਵਜੇ ਤੋਂ ਸ਼ੁਰੂ ਹੋ ਕੇ ਸ਼ਨੀਵਾਰ ਨੂੰ ਸ਼ਾਮ ਚਾਰ ਵਜੇ ਤੱਕ ਚੱਲੀ ਫੌਜ ਦੀ ਮੁਹਿੰਮ ‘ਚ 50 ਅੱਤਵਾਦੀ ਮਾਰੇ ਗਏ ਤੇ 40 ਹੋਰ ਜ਼ਖਮੀ ਹੋ ਗਏ।