Canada

ਆਉਂਦੇ ਤਿੰਨ ਸਾਲਾਂ ‘ਚ 10 ਲੱਖ ਲੋਕਾਂ ਨੂੰ ਕੈਨੇਡਾ ਸੱਦਿਆ ਜਾਵੇਗਾ

ਬ੍ਰਿਟਿਸ਼ ਕੋਲੰਬੀਆ— ਕੈਨੇਡਾ ‘ਚ 21 ਅਕਤੂਬਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ ਤੇ ਬੀਤੇ ਦਿਨੀਂ ਪੀ. ਐੱਮ. ਟਰੂਡੋ ਨੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ (ਲਿਬਰਲ ਪਾਰਟੀ) ਮੁੜ ਸੱਤਾ ‘ਚ ਆਉਂਦੀ ਹੈ ਤਾਂ ਆਉਂਦੇ ਤਿੰਨ ਸਾਲਾਂ ‘ਚ 10 ਲੱਖ ਲੋਕਾਂ ਨੂੰ ਕੈਨੇਡਾ ਸੱਦਿਆ ਜਾਵੇਗਾ । ਲਿਬਰਲ ਪਾਰਟੀ ਨੇ ਪਿਛਲੇ ਸਾਲ ਵੀਜ਼ੇ ਸਬੰਧੀ ਕਈ ਛੋਟਾਂ ਦਿੱਤੀਆਂ ਸਨ, ਇਸੇ ਕਾਰਨ ਵੱਡੀ ਗਿਣਤੀ ‘ਚ ਪ੍ਰਵਾਸੀ ਕੈਨੇਡਾ ਪੁੱਜੇ। ਸਟੈਟਿਕਸ ਕੈਨੇਡਾ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੈਨੇਡਾ ਦੀ ਜਨਸੰਖਿਆ ‘ਚ ਬੀਤੇ ਇਕ ਸਾਲ ਵਿਚ ਕਾਫੀ ਵਾਧਾ ਹੋਇਆ ਹੈ ਤੇ ਇਹ ਲਗਭਗ ਸਾਢੇ ਤਿੰਨ ਕਰੋੜ ਤੋਂ ਵਧ ਹੋ ਗਈ ਹੈ। ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਬਹੁਤ ਵੱਡੀ ਗਿਣਤੀ ਵਿਚ ਲੋਕ ਕੈਨੇਡਾ ਪੁੱਜੇ, ਜਦਕਿ 1,61,536 ਲੋਕ ਵਿਜ਼ਟਰ ਵੀਜ਼ਾ, ਵਰਕ ਪਰਮਿਟ ਤੇ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਪੁੱਜੇ ਹਨ। ਰਿਪੋਰਟ ਮੁਤਾਬਕ ਪਹਿਲੀ ਜੁਲਾਈ, 2019 ਤੱਕ ਕੈਨੇਡਾ ਦੀ ਜਨਸੰਖਿਆ 3,75,89, 262 ਹੋ ਗਈ, ਜਿਹੜੀ ਕਿ 1 ਜੁਲਾਈ, 2018 ਦੇ ਮੁਕਾਬਲੇ 5,31,497 ਵਿਅਕਤੀ ਵੱਧ ਹੈ ਭਾਵ ਪਹਿਲੀ ਜੁਲਾਈ, 2018 ਤੋਂ ਪਹਿਲੀ ਜੁਲਾਈ, 2019 ਤੱਕ ਇਕ ਸਾਲ ਵਿਚ 1 ਮਿੰਟ ‘ਚ ਇਕ ਵਿਅਕਤੀ ਕੈਨੇਡਾ ਪੁੱਜਾ ।

ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇੱਥੋਂ ਦੇ ਪ੍ਰਿੰਸ ਐਡਵਰਡ ਆਈਲੈਂਡ ਸੂਬੇ ‘ਚ 2.17 ਫ਼ੀਸਦੀ ਲੋਕ ਪੁੱਜੇ , ਓਂਟਾਰੀਓ ‘ਚ 1.72 ਫੀਸਦੀ, ਅਲਬਰਟਾ 1.63 ਫੀਸਦੀ ਤੇ ਬ੍ਰਿਟਿਸ਼ ਕੋਲੰਬੀਆ ‘ਚ 1.39 ਫੀਸਦੀ ਵਿਅਕਤੀ ਇਕ ਸਾਲ ਵਿਚ ਪੁੱਜੇ ਹਨ । ਸਭ ਤੋਂ ਵਧ ਲੋਕ ਪ੍ਰਿੰਸ ਐਡਵਰਡ ਆਈਲੈਂਡ ਸੂਬੇ ਤੇ ਸਭ ਤੋਂ ਘੱਟ ਬ੍ਰਿਟਿਸ਼ ਕੋਲੰਬੀਆ ‘ਚ ਲੋਕ ਪੁੱਜੇ ਹਨ। ਬ੍ਰਿਟਿਸ਼ ਕੋਲੰਬੀਆ ਨੂੰ ਪੰਜਾਬੀਆਂ ਦਾ ਗੜ੍ਹ ਕਿਹਾ ਜਾਂਦਾ ਹੈ।

ਕੈਨੇਡਾ ‘ਚ ਆਮ ਚੋਣਾਂ ਹੋਣ ਕਾਰਨ ਵੱਡੀ ਗਿਣਤੀ ‘ਚ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਲੋਕ ਇੱਥੇ ਆ ਰਹੇ ਹਨ ਤਾਂ ਕਿ ਦੇਸ਼ ਦੀ ਵਾਗਡੋਰ ਆਪਣੀ ਪਸੰਦ ਦੇ ਨੇਤਾ ਦੇ ਹੱਥ ਫੜਾ ਸਕਣ।

Show More

Related Articles

Leave a Reply

Your email address will not be published. Required fields are marked *

Close