International

ਢਾਕਾ ਅਗਨੀਕਾਂਡ ਤੋਂ ਬਾਅਦ ਕੈਮਿਕਲ ਵੇਅਰਹਾਊਸਾਂ ‘ਤੇ ਕਾਰਵਾਈ

ਢਾਕਾ— ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਇਕ ਇਮਾਰਤ ‘ਚ ਅੱਗ ਲੱਗਣ ਦੀ ਘਟਨਾ ‘ਚ 70 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸਰਕਾਰ ਨੇ ਕੈਮਿਕਲ ਵੇਅਰਹਾਊਸਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਕ ਹਫਤਾ ਪਹਿਲਾਂ ਇਕ ਇਮਾਰਤ ‘ਚ ਅੱਗ ਲੱਗਣ ਦੀ ਘਟਨਾ ‘ਚ 70 ਲੋਕਾਂ ਦੀ ਮੌਤ ਹੋ ਗਈ ਸੀ। ਇਸ ਇਮਾਰਤ ਦੀ ਵਰਤੋਂ ਡਿਓਡ੍ਰੈਂਟ ਤੇ ਪਲਾਸਟਿਕ ਦੇ ਗੋਦਾਨ ਦੇ ਰੂਪ ‘ਚ ਹੁੰਦੀ ਸੀ। ਫੌਜੀ ਅਧਿਕਾਰੀਆਂ, ਪੁਲਸ ਤੇ ਅਧਿਕਾਰੀਆਂ ਦੀ ਅਗਵਾਈ ‘ਚ ‘ਚ ਪੰਜ ਟਾਸਕ ਫੋਰਸਾਂ ਨੇ ਓਲਡ ਢਾਕਾ ਦੀਆਂ ਇਮਾਰਤਾਂ ‘ਤੇ ਛਾਪੇਮਾਰੀ ਕੀਤੀ ਤੇ ਪਿਛਲੇ ਤਿੰਨ ਦਿਨਾਂ ‘ਚ ਘੱਟ ਤੋਂ ਘੱਟ 50 ਇਮਾਰਤਾਂ ਦੀਆਂ ਜ਼ਰੂਰੀ ਸੁਵਿਧਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਇਮਾਰਤਾਂ ਦੀਆਂ ਬੇਸਮੈਂਟਾਂ ਤੇ ਛੱਤਾਂ ਦੇ ਹੇਠਾਂ ਕੈਮੀਕਲ ਵੇਅਰਹਾਊਸ ਦਾ ਪਤਾ ਲੱਗਿਆ ਸੀ। ਇਮਾਰਤਾਂ ਦੇ ਮਾਲਕਾਂ ਨੂੰ ਜਲਨਸ਼ੀਲ ਰਸਾਇਨਿਕ ਪਦਾਰਥਾਂ ਨੂੰ ਰਾਜਧਾਨੀ ਦੇ ਬਾਹਰ ਦੂਜੇ ਸੁਰੱਖਿਅਤ ਸਥਾਨਾਂ ‘ਤੇ ਲਿਜਾਣ ਨੂੰ ਕਿਹਾ ਗਿਆ ਹੈ ਤੇ ਇਸ ਮੁਹਿੰਮ ਦੀ ਸ਼ੁਰੂਆਤ ਵੀਰਵਾਰ ਨੂੰ ਹੋਈ ਸੀ।

Show More

Related Articles

Leave a Reply

Your email address will not be published. Required fields are marked *

Close