Canada

ਕੈਨੇਡਾ: 64 ਸਾਲਾ ਥੰਡਰ ਬੇ ਵਿਅਕਤੀ ‘ਤੇ ਮਾਮਲਾ ਦਰਜ

ਟੋਰਾਂਟੋ , ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ 64 ਸਾਲਾ ਥੰਡਰ ਬੇ ਵਿਅਕਤੀ ‘ਤੇ ਸੋਸ਼ਲ ਮੀਡੀਆ ਮੈਸੇਜਿੰਗ ਰਾਹੀਂ ਚਾਈਲਡ ਪੋਰਨੋਗ੍ਰਾਫੀ ਐਕਸੈਸ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਜੋਨ ਜੋਸੇਫ ਓ ਬ੍ਰਾਇਨ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਦੋਂ ਕਿ ਉਸ ਨੂੰ ਸਜ਼ਾ ਸੁਣਾਉਣ ਲਈ ਫੈਸਲਾ ਰਾਖਵਾਂ ਰੱਖ ਲਿਆ। ਇਸੇ ਤਰ੍ਹਾਂ ਪੁਲਸ ਵਲੋਂ ਇਕ ਹੋਰ ਮਾਮਲੇ ਵਿਚ ਕੀਤੀ ਗਈ ਜਾਂਚ ਦੌਰਾਨ ਇਕ ਹੋਰ ਵਿਅਕਤੀ ਵੀ ਇਸ ਅਪਰਾਧ ਵਿਚ ਸ਼ਾਮਲ ਪਾਇਆ ਗਿਆ, ਜਿਸ ਦਾ ਨਾਂ ਐਸ਼ਲੇ ਡਾਨ ਰੇਮਰ (24) ਹੈ ਅਤੇ ਇਸ ਵਿਅਕਤੀ ਖਿਲਾਫ ਨਵੰਬਰ ਵਿਚ ਚਾਈਲਡ ਪੋਰਨੋਗ੍ਰਾਫੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਰੇਮਰ ਨੇ ਸੋਸ਼ਲ ਮੀਡੀਆ ਸਾਈਟ ‘ਤੇ ਚਾਈਲਡ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਤਸਵੀਰ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਬੱਚੇ ਦੀ ਉਮਰ 10 ਸਾਲ ਦੀ ਹੈ ਅਤੇ ਉਹ ਰੇਮਰ ਨੂੰ ਜਾਣਦਾ ਹੈ। ਪੁਲਸ ਵਲੋਂ ਅਜੇ ਉਸ ਵਿਅਕਤੀ ਦੀ ਪਛਾਣ ਨਹੀਂ ਕੀਤੀ ਗਈ ਜਿਸ ਨੂੰ ਰੇਮਰ ਨੇ ਇਹ ਮੈਸੇਜ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close