National

ਰਾਹੁਲ ਗਾਂਧੀ ਨੇ ਸਰਕਾਰ ਦੀਆਂ ਨੀਤੀਆਂ ‘ਤੇ ਚੁੱਕੇ ਸਵਾਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਏ ਦਿਨ ਕੇਂਦਰ ਸਰਕਾਰ ਖਿਲਾਫ਼ ਕੋਈ ਨਾ ਕੋਈ ਟਵੀਟ ਕਰਦੇ ਰਹਿੰਦੇ ਹਨ ਤੇ ਜ ਫਿਰ ਉਹਨਾਂ ਨੇ ਟਵੀਟ ਕਰ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਹ ਹੰਕਾਰੀ ਲੋਕਾਂ ਦੀ ਸਰਕਾਰ ਹੈ ਅਤੇ ਉਸ ਦੀਆਂ ਨੀਤੀਆਂ ਕਾਰਨ ਦੇਸ਼ ਅਤੇ ਸੂਬਿਆਂ ਦੀਆਂ ਸਰਹੱਦਾਂ ਅਸੁਰੱਖਿਅਤ ਹੋ ਗਈਆਂ ਹਨ।

ਉਨ੍ਹਾਂ ਨੇ ਚੀਨ ਨਾਲ ਅਸਲ ਕੰਟਰੋਲ ਰੇਖਾ-ਐੱਲ.ਏ.ਸੀ. ‘ਤੇ ਵੱਧ ਰਹੇ ਵਿਵਾਦ ਅਤੇ ਮਿਜ਼ੋਰਮ-ਆਸਾਮ ਸਰਹੱਦ ‘ਤੇ ਹੋਏ ਸੰਘਰਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਵਾਦਾਂ ਦਾ ਜੋ ਬੀਜ ਬੀਜਿਆ ਜਾ ਰਿਹਾ ਹੈ, ਉਸ ਦੇ ਨਤੀਜੇ ਬਹੁਤ ਖ਼ਤਰਨਾਕ ਹੋਣਗੇ। ਇਸ ਤੋਂ ਅੱਗੇ ਉਹਨਾਂ ਕਿਹਾ ਕਿ ,”ਨਾ ਰਾਸ਼ਟਰੀ ਸਰਹੱਦ ਸੁਰੱਖਿਅਤ, ਨਾ ਸੂਬਾ ਸਰਹੱਦ।

Show More

Related Articles

Leave a Reply

Your email address will not be published. Required fields are marked *

Close