International

ਰੂਸ ਨੇ ਪੱਛਮੀ ਪਾਬੰਦੀਆਂ ਨੂੰ ਦੱਸਿਆ ਗੈਰ ਕਾਨੂੰਨੀ ਕਾਰਵਾਈ

ਕੀਵ- ਰੂਸ ਨੇ ਯੂਕਰੇਨ ਵਿਚ ਯੁੱਧ ਨੂੰ ਲੈ ਕੇ ਉਸ ਦੇ ਖ਼ਿਲਾਫ਼ ਪਾਬੰਦੀਆਂ ਨੂੰ ਹਟਾਉਣ ਦੇ ਲਈ ਪੱਛਮੀ ਦੇਸ਼ਾਂ ’ਤੇ ਦਬਾਅ ਪਾਇਆ। ਇਸ ਦੇ ਨਾਲ ਹੀ ਜੰਗ ਦੇ ਚਲਦਿਆਂ ਲੱਖਾਂ ਟਨ ਅਨਾਜ ਅਤੇ ਹੋਰ ਖੇਤੀ ਉਤਪਾਦਾਂ ਨੂੰ ਦੂਜੇ ਦੇਸ਼ਾਂ ਨੂੰ ਭੇਜਣ ਵਿਚ ਕੀਵ ਦੀ ਅਸਮਰਥਾ ਦੇ ਕਾਰਨ ਵਧਦੇ ਖੁਰਾਕੀ ਸੰਕਟ ਦਾ ਠੀਕਰਾ ਵੀ ਦੂਜੇ ਦੇਸ਼ਾਂ ’ਤੇ ਭੰਨ੍ਹਣ ਦੀ ਕੋਸ਼ਿਸ਼ ਕੀਤੀ। ਬ੍ਰਿਟੇਨ ਨੇ ਤੁਰੰਤ ਹੀ ਮਾਸਕੋ ’ਤੇ ਦੁਨੀਆ ਨੂੰ ਫਿਰੌਤੀ ਦੇ ਲਈ ਬੰਧਕ ਬਣਾਉਣ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਪਾਬੰਦੀਆਂ ਵਿਚ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ।
ਯੂਕਰੇਨ ਕਣਕ, ਮੱਕੀ ਅਤੇ ਸੂਰਜਮੁਖੀ ਤੇਲ ਦੇ ਦੁਨੀਆ ਦੇ ਸਭ ਤੋਂ ਵੱਡੇ ਨਿਰਯਾਤਕਾਂ ਵਿਚੋਂ ਇੱਕ ਹੈ ਲੇਕਿਨ ਯੁੱਧ ਦੌਰਾਨ ਰੂਸ ਨੇ ਉਸ ਦੀ ਬੰਦਰਗਾਹਾਂ ਦੀ ਨਾਕੇਬੰਦੀ ਕੀਤੀ ਹੋਈ ਹੈ ਜਿਸ ਕਾਰਨ ਉਹ ਅਪਣੇ ਉਤਪਾਦਾਂ ਨੂੰ ਦੂਜੇ ਦੇਸ਼ਾਂ ਨੂੰ ਨਹੀਂ ਭੇਜ ਪਾ ਰਿਹਾ। ਅਜਿਹੇ ਵਿਚ ਵਿਸ਼ਵ ਖੁਰਾਕ ਸਪਲਾਈ ਖਤਰੇ ਵਿਚ ਪੈ ਗਈ। ਉਨ੍ਹਾਂ ਬੰਦਰਗਾਹਾਂ ਵਿਚੋਂ ਕਈ ਵਿਚ ਹੁਣ ਵੀ ਵੱਡੀ ਮਾਤਰਾ ਵਿਚ ਬਾਰੂਦੀ ਸੁਰੰਗਾਂ ਹਨ। ਰੂਸੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਨੇ ਇਸ ਸੰਕਟ ਦਾ ਠੀਕਰਾ ਪੱਛਮੀ ਦੇਸ਼ਾਂ ’ਤੇ ਭੰਨ੍ਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਇੱਕ ਕਾਨਫਰੰਸ ਕਾਲ ਵਿਚ ਕਿਹਾ ਕਿ ਅਸੀਂ ਪੱਛਮੀ ਦੇਸ਼ਾਂ ’ਤੇ ਕਈ ਗੈਰ ਕਾਨੂੰਨੀ ਕਾਰਵਾਈ ਕਰਨ ਦਾ ਦੋਸ਼ ਲਾਉਂਦੇ ਹਨ। ਜਿਸ ਦੇ ਕਾਰਨ ਨਾਕਾਬੰਦੀ ਹੋਈ ਹੈ

Show More

Related Articles

Leave a Reply

Your email address will not be published. Required fields are marked *

Close