Entertainment

ਨਵਜੋਤ ਸਿੰਘ ਸਿੱਧੂ ਦੇ ਸ਼ੋਅ ਛੱਡਣ ‘ਤੇ ਕਪਿਲ ਨੂੰ ਵੀ ਹੋਇਆ ਫਾਇਦਾ.

ਸੋਨੀ ਟੇਲੀਵਿਜ਼ਨ ਤੇ ਆਉਣ ਵਾਲਾ ਕਾਮੇਡੀ ਸ਼ੋਅ ਜਿਸ ਨੂੰ ਅਸੀਂ ‘ਦ ਕਪਿਲ ਸ਼ਰਮਾ ਸ਼ੋਅ’ ਦੇ ਨਾਮ ਤੋਂ ਜਾਣਦੇ ਹਨ ।ਇਸ ਕਾਮੇਡੀ ਸ਼ੋਅ ਨੂੰ ਕਪਿਲ ਸ਼ਰਮਾ ਖ਼ੁਦ ਹੀ ਹੋਸਟ ਕਰਦੇ ਹਨ। ਇਸ ਕਾਮੇਡੀ ਸ਼ੋਅ ‘ਚ ਹੋਰ ਵੀ ਕਈ ਖੂਬਸੂਰਤ ਚਿਹਰੇ ਸ਼ਾਮਿਲ ਹਨ ,ਜੋ ਲੋਕਾਂ ਨੂੰ ਹਸਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਂਦੇ ਹਨ , ਜਿਵੇਂ ਕਿ ਕੀਕੂ ਸ਼ਾਰਦਾ ਐੱਸ (‘ਬੱਚਾ ਯਾਦਵ)’ , ਸੁਮੋਨਾ ਚਕਰਬਰਤੀ ਐੱਸ(‘ ਭੂਰੀ)’ , ਕ੍ਰਿਸ਼ਨਾ ਅਭਿਸ਼ੇਕ ਐੱਸ (ਸਪਨਾ, ਕਪਿਲ ਸ਼ਰਮਾ ਸਿਸਟਰ ਪਲੇਅ ਰੋਲ)। ਹਾਲ ਹੀ ਵਿੱਚ ਜਿਵੇਂ ਕਿ ਨਵਜੋਤ ਸਿੰਘ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੇ ਲੈ ਲਈ ਹੈ ਤੇ ਗ੍ਰੇਟ ਕੱਮੇਡੀ ‘ਦ ਕਪਿਲ ਸ਼ਰਮਾ ‘ ਦੇ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਦਾ ਕੰਮ ਕੇਵਲ ਕਮੈਂਟਰੀ ਕਰਨਾ ਜਾਂ ਫ਼ਿਰ ਸਿਤਾਰਿਆਂ ਦਾ ਸਪੈਸ਼ਲ ਵੈਲਕਮ ਕਰਨਾ ਹੁੰਦਾ ਸੀ ਤੇ ਹੁਣ ਕਪਿਲ ਸ਼ਰਮਾ ਸ਼ੋਅ ਵਿੱਚ ਜੱਜ ਦੀ ਕੁਰਸੀ ਤੇ ਅਰਚਨਾ ਪੂਰਨ ਸਿੰਘ ਬੈਠੀ ਨਜ਼ਰ ਆਵੇਗੀ। ਦੱਸ ਦੇਈਏ ਕਿ ਅਰਚਨਾ ਨੂੰ ਇਸ ਸ਼ੋਅ ਵਿੱਚ ਆਉਣ ਲਈ 2 ਕਰੋੜ ਰੁਪਏ ਮਿਲਦੇ ਹਨ ਤੇ ਇਸ ਦੇ ਨਾਲ ਹੀ ਦੱਸ ਦੇਈਏ ਕਿ k9 ਪ੍ਰੋਡਕਸ਼ਨ ਦੇ ਪ੍ਰੋਡੂਿਸਰ ਕਪਿਲ ਤੇ ਸਲਮਾਨ ਖਾਨ ਹਨ । ਇਹ ਪੈਸੇ ਅਰਚਨਾ ਨੂੰ 20 ਐਪੀਸੋਡ ਕਰਨ ਤੋਂ ਬਾਅਦ ਮਿਲਣਗੇ।
ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸ਼ੋਅ ਵਿੱਚ ਅਰਚਨਾ ਪੂਰਣ ਸਿੰਘ ਤੋਂ 12 ਗੁਣਾ ਵੱਧ ਪੈਸੇ ਵਸੂਲਦੇ ਸਨ।ਦਰਸ਼ਕਾਂ ਨੂੰ ਇੱਕ ਹੋਰ ਨਵੀਂ ਗੱਲ ਦੱਸ ਦੇਈਏ ਕਿ ਅਰਚਨਾ ਪੂਰਣ ਸਿੰਘ ਪਿਛਲੇ 10 ਸਾਲ ਤੋਂ ਇਸ ਚੈਨਲ ਨਾਲ ਜੁੜੀ ਹੋਈ ਹੈ ।ਅਰਚਨਾ ਪੂਰਣ ਸਿੰਘ ਆਪਣੇ ਪਿਛਲੇ ਸ਼ੋਅ ‘ਕਾਮੇਡੀ ਸਰਕਸ’ ਵਿੱਚ ਵੀ ਇੱਕ ਜੱਜ ਦੀ ਭੂਮਿਕਾ ਨਿਭਾਅ ਚੁੱਕੀ ਹੈ , ਉਸ ਸ਼ੋਅ ਵਿੱਚ ਵੀ ਅਰਚਨਾ 2 ਕਰੋੜ ਲੈਂਦੀ ਸੀ। ‘ਦ ਕਪਿਲ ਸ਼ਰਮਾ ਸ਼ੋਅ ‘ ਵਿੱਚ ਆਪਣੀ ਫਨੀ – ਫਨੀ ਗੱਲਾਂ ਤੇ ਲੁਕਸ ਨਾਲ ਭਾਰਤੀ ਸਿੰਘ ਦਰਸ਼ਕਾਂ ਨੂੰ ਬਹੁਤ ਹਸਾਉਂਦੀ ਹੈ ਤੇ ਭਾਰਤੀ ਸਿੰਘ ਇਸ ਸ਼ੋਅ ਵਿੱਚ ਆਪਣੇ ਇੱਕ ਐਪੀਸੋਡ ਦੇ 8 ਲੱਖ ਰੁਪਏ ਲੈਂਦੀ ਹੈ । ਦਰਸ਼ਕਾਂ ਵਲੋਂ ਸ਼ੋਅ ਵਿੱਚ ਭਾਰਤੀ ਸਿੰਘ ਦੀ ਕਾਮੇਡੀ ਨੂੰ ਕਾਫੀ ਪਸੰਦ ਕੀਤਾ ਜਾਂ ਰਿਹਾ ਹੈ ਤੇ ਇਸ ਦੇ ਨਾਲ ਹੀ ਕੀਕੂ ਸ਼ਰਮਾ ਜੋ ਕਿ ਬੱਚਾ ਯਾਦਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਂਦੇ ਹਨ।
‘ਦ ਕਪਿਲ ਸ਼ਰਮਾ ਸ਼ੋਅ’ ਵਿੱਚ ਭਾਰਤੀ ਤੇ ਕੀਕੂ ਸ਼ਰਮਾ ਦੀ ਕਾਮੇਡੀ ਜੋੜੀ ਨੂੰ ਟੀ .ਵੀ .ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ‘ਤੇ ਇਸਦੇ ਨਾਲ ਹੀ ਇਸ ਸ਼ੋਅ ਦੀ ਟੀਆਰਪੀ ਵੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close