International

ਚੀਨ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਦੇ ਵੀ ਐਟਮੀ ਸ਼ਕਤੀ ਵਾਲੇ ਦੇਸ਼ ਦਾ ਦਰਜਾ ਨਹੀਂ ਦਿੱਤਾ

ਬੀਜਿੰਗ, ਚੀਨ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਦੇ ਵੀ ਐਟਮੀ ਸ਼ਕਤੀ ਵਾਲੇ ਦੇਸ਼ ਦਾ ਦਰਜਾ ਨਹੀਂ ਦਿੱਤਾ। ਉਤਰੀ ਕੋਰੀਆ ਨੂੰ ਵੀ ਉਹ ਇਹ ਦਰਜਾ ਦੇਣ ਨੂੰ ਤਿਆਰ ਨਹੀਂ ਹੈ। ਚੀਨ ਨੇ ਇਹ ਪ੍ਰਤੀਕਿਰਿਆ ਵੀਅਤਨਾਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਸਿਖਰ ਵਾਰਤਾ ਅਸਫਲ ਰਹਿਣ ਪਿੱਛੋਂ ਦਿੱਤੀ ਹੈ।ਇਸ ਸੰਬੰਧ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਊ ਕਾਂਗ ਨੇ ਕਿਹਾ ਕਿ ਐਟਮੀ ਸ਼ਕਤੀ ਵਾਲੇ ਦੇਸ਼ ਬਾਰੇ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਵਿੱਚ ਉਸ ਦੀ ਪੁਰਾਣੀ ਰਾਏ ਕਾਇਮ ਹੈ। ਉਹ ਦੋਵਾਂ ਨੂੰ ਐਟਮੀ ਹਥਿਆਰਾਂ ਵਾਲਾ ਦੇਸ਼ ਚੀਨ ਨਹੀਂ ਮੰਨਦਾ। ਭਾਰਤ ਨੇ ਐਟਮੀ ਪਸਾਰ ਰੋਕਣ ਦੀ ਸੰਧੀ (ਐਨ ਪੀ ਟੀ) ਉੱਤੇ ਦਸਖਤ ਨਹੀਂ ਕੀਤੇ। ਇਸ ਆਧਾਰ ਉੱਤੇ ਚੀਨ ਭਾਰਤ ਦੇ ਐਟਮੀ ਸਪਲਾਇਰ ਗਰੁੱਪ (ਐਨ ਐਸ ਜੀ) ਵਿੱਚ ਦਾਖਲੇ ਦਾ ਵਿਰੋਧ ਕਰਦਾ ਹੈ। 48 ਮੈਂਬਰੀ ਇਸ ਗਰੁੱਪ ਵਿੱਚ ਸਰਬ ਸੰਮਤੀ ਨਾਲ ਹੀ ਨਵਾਂ ਮੈਂਬਰ ਲਿਆ ਜਾ ਸਕਦਾ ਹੈ। ਮੈਂਬਰੀ ਲਈ ਅਰਜ਼ੀ ਦੇਣ ਵਾਲੇ ਦੇਸ਼ ਦਾ ਐਨ ਪੀ ਟੀ ਉੱਤੇ ਦਸਤਖਤ ਕਰਨਾ ਲਾਜ਼ਮੀ ਹੈ। ਐਨ ਪੀ ਟੀ ਉੱਤੇ ਦਸਤਖਤ ਦੇ ਲਈ ਭਾਰਤ ਨੂੰ ਛੋਟ ਦੇਣ ਉੱਤੇ ਚੀਨ ਸੰਗਠਨ ਦੇ ਬਾਕੀ ਮੈਂਬਰਾਂ ਤੋਂ ਪਾਕਿਸਤਾਨ ਨੂੰ ਵੀ ਛੋਟ ਦੇਣ ਦੀ ਸਿਫਾਰਸ਼ ਕਰਦਾ ਹੈ। ਐਨ ਐਸ ਜੀ ਦੀ ਮੈਂਬਰੀ ਲਈ ਪਾਕਿਸਤਾਨ ਨੇ ਵੀ ਅਰਜ਼ੀ ਦਿੱਤੀ ਹੋਈ ਹੈ। ਹਨੋਈ ਵਿੱਚ ਡੋਨਾਲਡ ਟਰੰਪ ਤੇ ਕਿਮ ਜੋਂਗ ਉਨ ਦੀ ਮੀਟਿੰਗ ਸਫਲ ਨਾ ਹੋ ਸਕਣ ਦਾ ਮੁੱਖ ਕਾਰਨ ਉਤਰੀ ਕੋਰੀਆ ਦਾ ਆਪਣੇ ਦੋ ਯੂਰੇਨੀਅਮ ਸੋਧ ਪਲਾਂਟਾਂ ਨੂੰ ਬੰਦ ਕਰਨ ਤੋਂ ਇਨਕਾਰ ਕਰਨਾ ਰਿਹਾ ਹੈ। ਸੋਧੇ ਹੋਏ ਯੂਰੇਨੀਅਮ ਨਾਲ ਹੀ ਅਤਿ ਆਧੁਨਿਕ ਐਟਮੀ ਹਥਿਆਰ ਬਣਦੇ ਹਨ। 27 ਫਰਵਰੀ ਨੂੰ ਸਿਖਰ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਸਾਫ ਕਰ ਦਿੱਤਾ ਸੀ ਕਿ ਉਤਰੀ ਕੋਰੀਆ ਨਾਲ ਸਮਝੌਤੇ ਲਈ ਉਸ ਦੇ ਪੂਰੇ ਐਟਮੀ ਨਿਸ਼ਸਤਰੀਕਰਨ ਤੋਂ ਘੱਟ ਲਈ ਅਮਰੀਕਾ ਤਿਆਰ ਨਹੀਂ ਹਨ।

Show More

Related Articles

Leave a Reply

Your email address will not be published. Required fields are marked *

Close