International

ਓਆਈਸੀ ਦੀ ਮੀਟਿੰਗ ਨੂੰ ਭਾਰਤੀ ਵਿਦੇਸ਼ ਮੰਤਰੀ ਨੇ ਕੀਤਾ ਸੰਬੋਧਨ

ਓਆਈਸੀ (ਇਸਲਾਮੀ ਸਹਿਯੋਗ ਸੰਗਠਨ) ਦੀ ਅਬੂ ਧਾਬੀ ਵਿਚ ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਅੱਜ ਅੱਤਵਾਦ ਦੀਆਂ ਚੁਣੌਤੀਆਂ ਵਧ ਗਈਆਂ ਹਨ। ਇਹ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਹ ਅਲੱਗ–ਅਲੱਗ ਤਰੀਕੇ ਨਾਲ ਚਲਾਏ ਜਾ ਰਹੇ ਹਨ। ਸੁਸ਼ਮਾ ਨੇ ਕਿਹਾ ਕਿ ਅੱਤਵਾਦ ਜ਼ਿੰਦਗੀਆਂ ਨੂੰ ਬਰਬਾਮ ਕਰ ਰਿਹਾ ਹੈ, ਖੇਤਰ ਵਿਚ ਅਸਥਿਰਤਾ ਪੈਦਾ ਕਰ ਰਿਹਾ ਹੈ। ਅੱਤਵਾਦ ਤੇਜੀ ਨਾਲ ਫੈਲ ਰਿਹਾ ਹੈ। ਅੱਤਵਾਦ ਖਿਲਾਫ ਲੜਾਈ ਕਿਸੇ ਧਰਤ ਦੇ ਖਿਲਾਫ ਲੜਾਈ ਨਹੀਂ ਹੈ।ਸੁਸ਼ਮਾ ਨੇ ਕਿਹਾ ਕਿ ਅਸੀਂ ਸਭ ਦੇਸ਼ਾਂ ਨੂੰ ਇਹ ਕਹਿਣਾ ਹੋਵੇਗਾ ਕਿ ਉਹ ਅੱਤਵਾਦ ਨੂੰ ਪਨਾਹ ਅਤੇ ਸਮਰਥਨ ਦੇਣਾ ਬੰਦ ਕਰਨ ਅਤੇ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨਾ ਹੋਵੇਗਾ। ਓਆਈਸੀ ਦੀ ਮੀਟਿੰਗ ਵਿਚ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਧਰਮ ਨੂੰ ਤੋੜ ਮਰੋੜ ਕੇ ਅੱਤਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ। ਅੱਤਵਾਦ ਖਿਲਾਫ ਲੜਾਈ ਕਿਸੇ ਧਰਮ ਦੇ ਖਿਲਾਫ ਲੜਾਈ ਨਹੀਂ ਹੈ। ਜਿਵੇਂ ਇਸਲਾਮ ਦਾ ਮਤਲਬ ਸ਼ਾਂਤੀ ਹੈ ਠੀਕ ਉਸੇ ਤਰ੍ਹਾਂ ਹੀ ਅੱਲ੍ਹਾ ਦੇ 99 ਨਾਮ ਦਾ ਮਤਲਬ ਕਿਤੇ ਵੀ ਹਿੰਸਾ ਨਹੀਂ ਹੈ। ਇਸ ਤਰ੍ਹਾਂ ਹਰ ਧਰਮ ਸ਼ਾਂਤੀ ਦੇ ਪੱਖ ਵਿਚ ਹੈ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਓਆਈਸੀ ਦੀ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਸੱਦਿਆ ਜਾਣਾ ਭਾਰਤ ਲਈ ਸਨਮਾਨ ਦੀ ਗੱਲ ਹੈ।

Show More

Related Articles

Leave a Reply

Your email address will not be published. Required fields are marked *

Close