International

ਪਾਕਿ ਨੇ ਮੰਨੀ ਮਸੂਦ ਦੇ ਹੋਣ ਦੀ ਗੱਲ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜਹਰ ਪਾਕਿਸਤਾਨ ਵਿਚ ਹੈ। ਕੁਰੈਸ਼ੀ ਨੇ ਸੀਐਨਐਨ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਹ (ਮਸੂਦ ਅਜਹਰ) ਪਾਕਿਸਤਾਨ ਵਿਚ ਹਨ। ਮੇਰੀ ਜਾਣਕਾਰੀ ਮੁਤਾਬਕ, ਉਸਦੀ ਹਾਲਤ ਕਾਫੀ ਖਰਾਬ ਹੈ। ਉਸਦੀ ਸਿਹਤ ਇਸ ਹੱਦ ਤੱਕ ਖਰਾਬ ਹੈ ਕਿ ਉਹ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਫਰਾਂਸ, ਅਮਰੀਕਾ ਅਤੇ ਬ੍ਰਿਟੇਨ ਨੇ ਯੂਐਨ ਦੀ ਅੱਤਵਾਦੀ ਲਿਸਟ ਵਿਚ ਜੈਸ਼ ਦੇ ਸਰਗਨਾ ਮਸੂਦ ਅਜਹਰ ਨੂੰ ਸ਼ਾਮਲ ਕਰਨ ਲਈ ਫਿਰ ਤੋਂ ਜੋਰ ਲਗਾਇਆ ਹੈ। ਪੁਲਵਾਮਾ ਵਿਚ 14 ਫਰਵਰੀ ਨੁੰ ਸੀਆਰਪੀਐਫ ’ਤੇ ਅੱਤਵਾਦੀ ਹਮਲੇ ਲਈ ਜੈਸ਼ ਨੇ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਚੀਨ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਸੂਚੀ ਵਿਚ ਪਾਉਣ ਵਿਚ ਹੁਣ ਵੀ ਰੋੜਾ ਬਣਿਆ ਹੋਇਆ ਹੈ। ਕੁਰੈਸ਼ੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਜੈਸ਼ ਚੀਫ ਖਿਲਾਫ ਕਾਰਵਾਈ ਕਰੇਗਾ ਜੇਕਰ ਭਾਰਤ ਮਸੂਦ ਅਜਹਰ ਖਿਲਾਫ ਪੁਖਤਾ ਸਬੂਤ ਦੇਵੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਉਹ ਅਜਿਹੇ ਸਬੂਤ ਦਿੰਦਾ ਜੋ ਪਾਕਿਸਤਾਨ ਦੀ ਅਦਾਲਤ ਵਿਚ ਮੰਨਣਯੋਗ ਹੋਵੇ … ਕਿਉਂਕਿ ਅਸੀਂ ਵੀ ਜਦੋਂ ਅਦਾਲਤ ਵਿਚ ਜਾਵਾਂਗੇ ਤਾਂ ਉਥੇ ਉਸ ਨੂੰ ਦੱਸਣਾ ਹੋਵੇਗਾ। ਜੇਕਰ ਉਨ੍ਹਾਂ ਕੋਲ ਪੁਖਤਾ ਸੂਬਤ ਹੋਣ ਤਾਂ ਸਾਡੇ ਨਾਲ ਸਾਂਝੇ ਕਰਨ ਤਾਂ ਕਿ ਪਾਕਿਸਤਾਨ ਵਿਚ ਸੁਤੰਤਰ ਨਿਆਂਇਕ ਜਾਂਚ ਕੀਤੀ ਜਾ ਸਕੇ। ਅਜਹਰ ਨੂੰ ਯੂਐਨ ਦੀ ਬਲੈਕਲਿਸਟ ਸੂਚੀ ਵਿਚ 1267 ਵਿਚ ਮਸੂਦ ਅਜਹਰ ਨੂੰ ਪਾਉਣ ਲਈ ਫਰਾਂਸ ਵੱਲੋਂ ਇੱਥੇ ਤਾਜ਼ਾ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਚੌਥੀਂ ਵਾਰ ਯਤਨ ਹੈ। ਮਸੂਦ ਨੇ ਕੰਧਾਰ ਜਹਾਜ਼ ਕਾਂਡ ਵਿਚ ਛੁਟਕੇ ਜਾਣ ਬਾਅਦ ਜੈਸ਼ ਏ ਮੁਹੰਮਦ ਦਾ ਗਠਨ ਕੀਤਾ ਸੀ। ਜੈਸ਼ ਪਹਿਲਾਂ ਤੋਂ ਹੀ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਹੈ।

ਇਸ ਤੋਂ ਪਹਿਲਾਂ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਰਿਜੋਲਿਊਸ਼ਨ 1267 ਦੇ ਨਿਯਮ, ਸਬੂਤ ਅਤੇ ਸਹਿਮਤੀ ਦੇ ਅਭਾਵ ਦਾ ਹਵਾਲਾ ਦੇਕੇ ਮਸੂਦ ਉਤੇ ਬੈਨ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close