National

ਅਭਿਨੰਦਨ ਦੇ ਮਾਪਿਆਂ ਦਾ ਜਹਾਜ਼ ’ਚ ਯਾਤਰੀਆਂ ਨੇ ਤਾੜੀਆਂ ਨਾਲ ਕੀਤਾ ਸੁਆਗਤ

ਚੇਨਈ ਤੋਂ ਦਿੱਲੀ ਜਾ ਰਹੇ ਇਕ ਹਵਾਈ ਜਹਾਜ਼ ਚ ਅੱਧੀ ਰਾਤ ਮਗਰੋਂ ਆਪਣਾ ਸਮਾਨ ਉਤਾਰਨ ਜਾਂ ਬਾਹਰ ਜਾਣ ਦੀ ਕਿਸੇ ਵੀ ਸਵਾਰੀ ਨੂੰ ਕੋਈ ਜਲਦੀ ਨਹੀਂ ਸੀ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਦੇ ਮਾਪਿਆਂ ਤੇ ਟਿਕੀਆਂ ਹੋਈਆਂ ਸਨ। ਮਿਲੀ ਜਾਣਕਾਰੀ ਮੁਤਾਬਕ ਰਿਟਾਇਰ ਏਅਰ ਮਾਰਸ਼ਲ ਐਸ ਵਰਤਮਾਨ ਅਤੇ ਡਾ. ਸ਼ੋਭਾ ਵਰਤਮਾਨ ਦੇ ਸਨਮਾਨ ਚ ਸ਼ੁੱਕਰਵਾਰ ਤੜਕੇ ਜਹਾਜ਼ ਚ ਸਵਾਰ ਯਾਤਰੀਆਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਤੇ ਉਨ੍ਹਾਂ ਨੂੰ ਪਹਿਲਾਂ ਉਤਰਨ ਦਿੱਤਾ ਗਿਆ। ਇਸ ਮੌਕੇ ਮਾਹੌਲ ਚ ਦੇਸ਼ ਭਗਤੀ ਦਾ ਅਹਿਸਾਸ ਅਤੇ ਸਤਿਕਾਰ ਦੇਖਣਯੋਗ ਬਣ ਰਿਹਾ ਸੀ। ਦੱਸਣਯੋਗ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਵਿਚਾਲੇ ਹੋਏ ਝੜਪ ਦੌਰਾਨ ਅਭਿਨੰਦਨ ਦੇ ਮਿਗ–21 ਬਾਈਸਨ ਨੈ ਪਾਕਿਸਤਾਨੀ ਐਫ਼–16 ਲੜਾਕੂ ਜਹਾਜ਼ ਨੂੰ ਮਾਰ ਸੁਟਿਆ ਸੀ। ਹਮਲੇ ਚ ਉਨ੍ਹਾਂ ਦਾ ਮਿਗ–21 ਜਹਾਜ਼ ਵੀ ਲਪੇਟੇ ਚ ਆ ਗਿਆ ਤੇ ਆਪਣੇ ਜਹਾਜ਼ ਦੇ ਡਿੱਗਣ ਮਗਰੋਂ ਅਭਿਨੰਦਨ ਪੈਰਾਸ਼ੂਟ ਦੀ ਮਦਦ ਨਾਲ ਥੱਲੇ ਉਤਰੇ ਪਰ ਜਿੱਥੇ ਉਹ ਉਤਰੇ ਉਹ ਧਰਤੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਹਿਰਾਸਤ ਚ ਲੈ ਲਿਆ ਸੀ।

Show More

Related Articles

Leave a Reply

Your email address will not be published. Required fields are marked *

Close