Sports

IPL 2019: ਓਪਨਿੰਗ ਸੈਰੇਮਨੀ ਦੀ ਰਕਮ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਭਾਰਤ ਕਰੇਗਾ ਮਦਦ

ਨਵੀਂ ਦਿੱਲੀ : ਅੰਤਰ ਰਾਸ਼ਟਰੀ ਪੱਧਰ ਤੇ ਪਾਕਿਸਤਾਨ ਨੂੰ ਘੇਰਨ ਦੀ ਵਿਉਂਤਬੰਦੀ ਦੇ ਚਲਦਿਆਂ ਪਾਕਿਸਤਾਨ ਦੇ ਨਾਲ ਵਰਲਡ ਕੱਪ ਦੌਰਾਨ ਮੈਚ ਖੇਡਣ ਜਾਂ ਨਾ ਖੇਡਣ ਦਾ ਫੈਸਲਾ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵੱਲੋਂ ਸਰਕਾਰ ਤੇ ਛੱਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਈ ਪੀ ਐਲ ਦੀ ਉਪਨਿੰਗ ਸੈਰੇਮਨੀ ਵੀ ਨਹੀਂ ਕੀਤੀ ਜਾਵੇਗੀ ਅਤੇ ਉਸਤੇ ਖਰਚ ਹੋਣ ਵਾਲਾ ਸਾਰਾ ਪੈਸਾ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਭੇਜਿਆ ਜਾਵੇਗਾ। ਪ੍ਰਬੰਧਕ ਸਮਿਤੀ ਸੀ a ਏ ਦੇ ਮੁਖੀ ਵਿਨੋਦ ਰਾਏ ਨੇ ਇਸ ਮੁੱਦੇ ਤੇ ਸ਼ੁਕੱਰਵਾਰ ਨੂੰ ਸੱਦੀ ਇੱਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਅਜੇ ਵਰਲਡ ਕੱਪ ਵਿੱਚ ਤਿੰਨ ਮਹੀਨਿਆਂ ਦਾ ਸਮਾਂ ਰਹਿੰਦਾ ਹੈ ਅਤੇ ਇਸ ਮੁੱਦੇ ਤੇ ਸਰਕਾਰ ਨਾਲ ਗੱਲਬਾਤ ਕਰਕੇ ਹੀ ਫੈਸਲਾ ਲਿਆ ਜਾਵੇਗਾ। ਹਾਲਾਕਿ ਬੀ ਸੀ ਸੀ ਆਈ ਨੇ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਕ੍ਰਿਕੇਟ ਕੌਂਸਲ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਕ੍ਰਿਕੇਟ ਜਗਤ ਨੂੰ ਅੱਤਵਾਦ ਦੇ ਹਮਾਇਤੀ ਦੇਸ਼ਾਂ ਨਾਲ ਸਬੰਧ ਖਤਮ ਕਰਨ ਦੀ ਮੰਗ ਵੀ ਕੀਤੀ ਹੈ।ਉਧਰ, ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸਚਿਨ ਤੇਂਦੂਲਕਰ ਨੇ ਕਿਹਾ ਕਿ ਉਨਾਂ ਲਈ ਦੇਸ਼ ਸਭ ਤੋਂ ਪਹਿਲਾਂ ਹੈ ਪਰ ਪਾਕਿਸਤਾਨ ਨਾਲ ਮੈਚ ਖੇਡ ਕੇ ਉਸਨੂੰ ਹਰਾਉਣਾ ਚਾਹੀਦਾ ਹੈ ਕਿਉਂਕਿ ਜੇਕਰ ਪਾਕਿਸਤਾਨ ਨਾਲ ਮੈਚ ਨਹੀਂ ਖੇਡਿਆ ਜਾਂਦਾ ਤਾਂ 2 ਪੁਆਇੰਟ ਦਾ ਫਾਇਦਾ ਸਿੱਧੇ ਤੌਰ ਤੇ ਪਾਕਿਸਤਾਨ ਨੂੰ ਹੋ ਜਾਵੇਗਾ ਅਤੇ ਇਸ ਨਾਲ ਉਸਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ। ਜਦਕਿ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਇੱਕ ਵੀਡਿa ਜਾਰੀ ਕਰਕੇ ਪਾਕਿਸਤਾਨਨਾਲ ਖੇਡਣ ਦੀ ਹਮਾਇਤ ਕੀਤੀ ਹੈ। ਉਨਾਂ ਕਿਹਾ ਕਿ 1999 ਦੇ ਕਾਰਗਿਲ ਯੁੱਧ ਤੋਂ ਬਾਅਦ ਵੀ ਭਾਰਤੀ ਟੀਮ ਨੇ ਵਰਲਡ ਕੱਪ ਵਿੱਚ ਪਾਕਿਸਤਾਨ ਨੂੰ ਖੇਡ ਕੇ ਹਰਾਇਆ ਸੀ। ਉਨਾਂ ਕਿਹਾ ਕਿ ਪਾਕਿਸਤਾਨ ਨਾਲ ਨਾ ਖੇਡਣ ਕਰਕੇ ਸਿਰਫ 2 ਅੰਕ ਨਹੀਂ ਸਗੋਂ ਇਸਦਾ ਮਤਲਬ ਆਤਮ ਸਮਰਪਣ ਤੋਂ ਵੀ ਭੈੜਾ ਹੋਵੇਗਾ ਅਤੇ ਇਹ ਬਗੈਰ ਲੜਿਆਂ ਹਾਰਣ ਵਾਲੀ ਗੱਲ ਹਵੇਗੀ। ਜਿਕਰਯੋਗ ਹੈ ਕਿ 25 ਫਰਵਰੀ ਨੂੰ ਦੁਬਈ ਵਿਖੇ ਆਈ ਸੀ ਸੀ ਦੀ ਤਿਮਾਹੀ ਮੀਟਿੰਗ ਹੋਵੇਗੀ। ਹਾਲਾਕਿ ਅਜੇ ਤੱਕ ਇਹ ਮੁੱਕਾ ਅਜੰਡੇ ਵਿੱਚ ਸ਼ਾਮਲ ਨਹੀਂ ਪਰ ਇਸ ਮੁੱਦੇ ਨੂੰ ਚੁੱਕੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close