Canada

ਲੈਟਵੀਆ ਵਿੱਚ ਕੈਨੇਡੀਅਨ ਮਿਲਟਰੀ ਦੀ ਮੌਜੂਦਗੀ ਦੁੱਗਣੀ ਕਰਨ ਦਾ ਟਰੂਡੋ ਨੇ ਕੀਤਾ ਵਾਅਦਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲੈਟਵੀਆ ਵਿੱਚ ਨਾਟੋ ਮਿਸ਼ਨ ਤਹਿਤ ਕੈਨੇਡੀਅਨ ਮਿਲਟਰੀ ਦੀ ਮੌਜੂਦਗੀ ਦੁੱਗਣੀ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟਰੂਡੋ ਵੱਲੋਂ ਆਉਣ ਵਾਲੇ ਤਿੰਨ ਸਾਲਾਂ ਵਿੱਚ 2·6 ਬਿਲੀਅਨ ਡਾਲਰ ਫੰਡ ਦੇਣ ਅਤੇ 2,200 ਕੈਨੇਡੀਅਨ ਸੈਨਿਕ ਤਾਇਨਾਤ ਕਰਨ ਦਾ ਤਹੱਈਆ ਵੀ ਪ੍ਰਗਟਾਇਆ ਗਿਆ ਹੈ।
ਜਿ਼ਕਰਯੋਗ ਹੈ ਕਿ ਪਹਿਲਾਂ ਹੀ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਦੇ 800 ਮੈਂਬਰ ਇਸ ਬਾਲਟਿਕ ਦੇਸ਼ ਵਿੱਚ ਕੈਨੇਡਾ ਦੀ ਅਗਵਾਈ ਵਿੱਚ ਬੈਟਲ ਗਰੁੱਪ ਦਾ ਹਿੱਸਾ ਹਨ।ਇਸ ਤਰ੍ਹਾਂ ਇਹ ਕੈਨੇਡਾ ਦਾ ਸੱਭ ਤੋਂ ਵੱਡਾ ਦੇਸ਼ ਤੋਂ ਬਾਹਰ ਚਲਾਇਆ ਜਾ ਰਿਹਾ ਮਿਸ਼ਨ ਬਣ ਗਿਆ ਹੈ। ਡਿਫੈਂਸ ਮੰਤਰੀ ਅਨੀਤਾ ਆਨੰਦ ਨੇ ਪਿੱਛੇ ਜਿਹੇ ਇਹ ਐਲਾਨ ਕੀਤਾ ਸੀ ਕਿ ਇਸ ਸਾਲ ਦੇ ਅੰਤ ਵਿੱਚ ਇਸ ਮਿਸ਼ਨ ਲਈ 15 ਲੈਪਰਡ 2 ਟੈਂਕ ਸਕੁਆਰਡਨ ਤੇ 130 ਸੈਨਿਕਾਂ ਨੂੰ ਮਿਸ਼ਨ ਵਿੱਚ ਹਿੱਸਾ ਲੈਣ ਲਈ ਭੇਜਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close