International

‘ਖ਼ਤਮ ਨਹੀਂ ਹੋਵੇਗੀ ਮਹਾਮਾਰੀ, ‘ ਆ ਰਿਹੈ ਹੋਰ ਵੀ ਖ਼ਤਰਨਾਕ ਵੈਰੀਐਂਟ’

ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤੜਥੱਲੀ ਮਚਾਈ ਹੋਈ ਹੈ। ਹਾਲਾਂਕਿ ਇਹ ਵਾਇਰਸ ਕਈ ਵਾਰ ਮਿਊਟੇਟ ਹੋ ਚੁੱਕਾ ਹੈ, ਪਰ ਇਸਦੇ ਕੁਝ ਚੁਣੇ ਹੋਏ ਰੂਪ ਇਨਸਾਨਾਂ ਲਈ ਜਾਨਲੇਵਾ ਸਾਬਤ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਵੇਰੀਐਂਟ ਮਿਲਣ ਦਾ ਇਹ ਸਿਲਸਿਲਾ ਅਜੇ ਰੁਕਣ ਵਾਲਾ ਨਹੀਂ ਹੈ। ਹਾਲ ਹੀ ਵਿੱਚ WHO ਦੀ ਕੋਵਿਡ-19 ਟੈਕਨੀਕਲ ਲੀਡ ਮਾਰੀਆ ਵੈਨ ਕੇਰਖੋਵੇ ਨੇ ਕਿਹਾ ਹੈ ਕਿ ਕੋਰੋਨਾ ਦਾ ਨਵਾਂ ਰੂਪ ਹੋਰ ਵੀ ਛੂਤ ਵਾਲਾ ਹੋਵੇਗਾ, ਕਿਉਂਕਿ ਇਸ ਨੂੰ ਮੌਜੂਦਾ ਰੂਪਾਂ ਨੂੰ ਓਵਰਟੇਕ ਕਰਨਾ ਹੋਵੇਗਾ। ਇਹ ਹਲਕਾ ਅਤੇ ਖਤਰਨਾਕ ਦੋਵੇਂ ਹੋ ਸਕਦਾ ਹੈ ਅਤੇ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਮਾਤ ਦੇ ਸਕਦਾ ਹੈ।
ਸਮੇਂ ਦੇ ਨਾਲ ਕਿਸੇ ਵੀ ਵਾਇਰਸ ਵਿੱਚ ਤਬਦੀਲੀਆਂ ਆਉਂਦੀਆਂ ਹਨ, ਤਾਂ ਜੋ ਇਹ ਕੁਦਰਤ ਵਿੱਚ ਸਰਵਾਈਵ ਕਰ ਸਕੇ। ਹਾਲਾਂਕਿ ਜ਼ਿਆਦਾਤਰ ਵਾਇਰਸ ਆਪਣੇ ਗੁਣਾਂ ਨੂੰ ਬਹੁਤ ਜ਼ਿਆਦਾ ਨਹੀਂ ਬਦਲਦੇ, ਪਰ ਕੁਝ ਵਾਇਰਸ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਉਹ ਟੀਕਿਆਂ ਅਤੇ ਇਲਾਜਾਂ ਨਾਲ ਲੜਨ ਕਾਰਨ ਬਦਲ ਜਾਂਦੇ ਹਨ। ਇਸ ਤਰ੍ਹਾਂ ਵਾਇਰਸ ਦੇ ਨਵੇਂ ਰੂਪ ਬਣਦੇ ਹਨ, ਜੋ ਸਾਡੇ ਲਈ ਖ਼ਤਰਾ ਬਣਦੇ ਹਨ।

 

Show More

Related Articles

Leave a Reply

Your email address will not be published. Required fields are marked *

Close