Canada

ਕੈਲਗਰੀ: ਲੰਡਨ ਤੋਂ ਕੈਲਗਰੀ ਤੱਕ ਰੋਜ਼ਾਨਾ ਉੱਡੇਗੀ ਏਅਰ ਕੈਨੇਡਾ ਦੀ ਫਲਾਈਟ

ਕੈਲਗਰੀ, ਲੰਡਨ ਤੋਂ ਕੈਲਗਰ ਦਰਮਿਆਨ ਯਾਤਰਾ ਕਰਨ ਵਾਲੇ ਲੋਕਾਂ ਲਈ ਇਕ ਰਾਹਤ ਦੀ ਖਬਰ ਆਈ ਹੈ, ਕਿਉਂਕਿ ਜਲਦ ਹੀ ਲੰਡਨ ਇੰਟਰਨੈਸ਼ਨਲ ਏਅਰਪੋਰਟ ਤੋਂ ਕੈਲਗਰੀ ਲਈ ਰੋਜ਼ਾਨਾ ਜਹਾਜ਼ ਉਡਾਣ ਭਰਿਆ ਕਰੇਗਾ। ਇਸ ਦਾ ਐਲਾਨ ਖੁਦ ਏਅਰ ਕੈਨੇਡਾ ਨੇ ਕੀਤਾ। ਇਸ ਸਬੰਧੀ ਐਲਾਨ ਕਰਦਿਆਂ ਅੱਜ ਏਅਰ ਕੈਨੇਡਾ ਨੇ ਕਿਹਾ ਕਿ ਰੋਜ਼ਾਨਾ ਫਲਾਈਟ ਦੀ ਸ਼ੁਰੂਆਤ ਕਰਨ ਦਾ ਮੁੱਖ ਮਕਸੱਦ ਇਹ ਹੈ ਕਿ ਯਾਤਰੀਆਂ ਨੂੰ ਤੇਜ਼ ਰਫਤਾਰ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਇਸ ਨਾਲ ਵੈਸਟਰੇਨ ਕੈਨੇਡਾ ‘ਚ ਜਾਣ ਵਾਲੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜਾਣਕਾਰੀ ਮਿਲੀ ਕਿ ਇਸ ਫਲਾਈਟ ‘ਚ ਦੋ ਵੱਖ-ਵੱਖ ਬਦਲ ਪ੍ਰਦਾਨ ਕੀਤੇ ਜਾਣਗੇ। ਭਾਵ ਯਾਤਰੀ ਆਪਣੀ ਮਰਜ਼ੀ ਮੁਤਾਬਕ ਸਹੂਲਤ ਦੀ ਚੋਣ ਕਰ ਸਕਣਗੇ। ਇਕ ‘ਚ ਉਨ੍ਹਾਂ ਨੂੰ ਵਾਈ-ਫਾਈ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗਾ ਤੇ ਦੂਜੇ ‘ਚ ਉਨ੍ਹਾਂ ਨੂੰ ਇਕ ਨਿੱਜੀ ਡਿਵਾਈਸ ਪ੍ਰਦਾਨ ਕੀਤਾ ਜਾਵੇਗਾ ਤਾਂ ਕਿ ਉਹ ਆਪਣਾ ਮਨੋਰੰਜਨ ਕਰ ਸਕਣ। ਦੱਸਿਆ ਜਾ ਰਿਹਾ ਹੈ ਕਿ ਇਹ ਨਵੀਂ ਸਹੂਲਤ ਸੀਜ਼ਨਲ ਹੈ ਤੇ ਇਸ ਦੀ ਸ਼ੁਰੂਆਤ 24 ਜੂਨ 2019 ਤੋਂ ਕੀਤੀ ਜਾਵੇਗੀ ਅਤੇ ਅਕਤੂਬਰ ਦੇ ਮੱਧ ਤੱਕ ਜਾਰੀ ਰਹੇਗੀ। ਦੱਸਣਯੋਗ ਹੈ ਕਿ ਹੁਣ ਤੱਕ ਇਸ ਰੂਟ ‘ਤੇ ਰੋਜ਼ਾਨਾ ਸਿੱਧੀ ਫਲਾਈਟ ਨਾ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਾਂ ਫਿਰ ਕਿਸੋ ਹੋਰ ਰੂਟ ਤੋਂ ਹੋ ਕੇ ਕੈਲਗਰੀ ਪਹੁੰਚਣਾ ਪੈਂਦਾ ਸੀ। ਇਸ ਦੇ ਚਲਦਿਆਂ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਸਨ। ਜਦੋਂ ਇਸ ਸਬੰਧੀ ਕੁਝ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਏਅਰ ਕੈਨੇਡਾ ਦੇ ਇਸ ਫੈਸਲੇ ‘ਤੇ ਖੁਸ਼ੀ ਪ੍ਰਗਟਾਈ

Show More

Related Articles

Leave a Reply

Your email address will not be published. Required fields are marked *

Close