Entertainment

ਮੁੰਬਈ ਫ਼ਿਲਮ ਸਿਟੀ ’ਚ ਨਵਜੋਤ ਸਿੱਧੂ ਦੀ ਆਮਦ ਹੋਵੇਗੀ ਬੈਨ?

ਪੰਜਾਬ ਕੈਬਨਿਟ ਦੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਪੁਲਵਾਮਾ ਤੇ ਦਿੱਤੇ ਗਏ ਆਪਣੇ ਵਿਵਾਦਿਤ ਬਿਆਨ ਦੇ ਜਾਲ ਚ ਬੁਰੀ ਤਰ੍ਹਾਂ ਫੱਸ ਗਏ ਹਨ। ਸਿੱਧੂ ਦੇ ਬਿਆਨ ਮਗਰੋਂ ਜਿੱਥੇ ਉਨ੍ਹਾਂ ਨੂੰ ਕਪਿਲ ਸ਼ਰਮਾ ਸ਼ੋਅ (Kapil Sharma Show) ਤੋਂ ਬਾਹਰ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ, ਉੱਥੇ ਹੀ ਦੇਸ਼ ਭਰ ਚ ਉਨ੍ਹਾਂ ਖਿਲਾਫ਼ #BoycottKapilSharma ਟਰੈਂਡ ਕਰਨ ਲਗਿਆ ਸੀ। ਹੁਣ ਖ਼ਬਰ ਆ ਰਹੀ ਹੈ ਕਿ ਹੁਣ ਮੁੰਬਈ ਫ਼ਿਲਮ ਸਿਟੀ ਚ ਉਨ੍ਹਾਂ ਦੀ ਐਂਟਰੀ ਬੈਨ ਕਰ ਦਿੱਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਮੁੰਬਈ ਸਥਿਤ ਫ਼ਿਲਮ ਸਿਟੀ ਚ ਸਿੱਧੂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਐਮਲਾਈਜ਼ (FWICE) ਨੇ ਫ਼ਿਲਮ ਸਿਟੀ ਦੇ ਪ੍ਰਧਾਨ ਪ੍ਰਬੰਧਕ ਨੂੰ ਇੱਕ ਚਿੱਠੀ ਲਿਖ ਕੇ ਫ਼ਿਲਮ ਸਿਟੀ ਚ ਦਾਖਲੇ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਚਿੱਠੀ ਚ ਕਿਹਾ ਗਿਆ ਹੈ ਸਟੂਡੀਓ ਚ ਨਵਜੋਤ ਸਿੱਧੂ ਅਤੇ ਪਾਕਿਸਤਾਨੀ ਕਲਾਕਾਰਾਂ ਤੇ ਗਾਇਕਾਂ ਦੇ ਦਾਖਲੇ ਤੇ ਪੂਰਨ ਪਾਬੰਦੀ ਲਗਾਈ ਜਾਵੇ ਤੇ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੂਟਿੰਗ ਨੂੰ ਆਗਿਆ ਨਾ ਦਿੱਤੀ ਜਾਵੇ। ਇਸ ਸੰਗਠਨ ਚ ਕੁੱਲ 29 ਜੱਥੇਬੰਦੀਆਂ ਹਨ ਜਦਕਿ ਇਸਦੇ ਮੈਂਬਰ ਕਈ ਲੱਖਾਂ ਚ ਹਨ। ਇਸ ਸਾਰੇ ਲੋਕ ਫ਼ਿਲਮ ਤੇ ਟੈਲੀਵਿਜ਼ਨ ਸ਼ੋਅ ਬਣਾਉਣ ਦੀਆਂ ਵੱਖੋ ਵੱਖ ਇਕਾਈਆਂ ਨਾਲ ਜੁੜੇ ਹਨ। ਦੱਸਣਯੋਗ ਹੈ ਕਿ 14 ਫਰਵਰੀ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ ਤੇ ਸਿੱਧੂ ਦੇ ਦਿੱਤੇ ਬਿਆਨ ਨੂੰ ਪਾਕਿਸਤਾਨ ਪੱਖੀ ਦਸਿਆ ਜਾ ਰਿਹਾ ਹੈ ਜਿਸ ਕਾਰਨ ਲੋਕ ਉਨ੍ਹਾਂ ਤੋਂ ਨਾਰਾਜ਼ ਹਨ ਤੇ ਸੋਸ਼ਲ ਮੀਡੀਆ ਤੇ ਸਿੱਧੂ ਦਾ ਵਿਰੋਧ ਵੀ ਰੱਜ ਕੇ ਹੋ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close