Canada

ਕੈਨੇਡਾ ਦੇ ਹੈਲੀਫੈਕਸ ਵਿੱਚ ਇੱਕ ਘਰ ਨੂੰ ਲੱਗੀ ਅੱਗ, ਸੱਤ ਬੱਚਿਆਂ ਦੀ ਮੌਤ, ਪਿਤਾ ਦੀ ਹਾਲਤ ਨਾਜ਼ੁਕ

ਟਰਾਂਟੋ, ਕੈਨੇਡਾ ਦੇ ਹੈਲੀਫੈਕਸ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਜਿਸ ਕਾਰਨ ਸੱਤ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੇ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ 2017 ਵਿੱਚ ਸ਼ਰਨਾਰਥੀਆਂ ਵਜੋਂ ਸੀਰੀਆ ਤੋਂ ਕੈਨੇਡਾ ਆਇਆ ਸੀ। ਘਟਨਾ ਮੰਗਲਵਾਰ ਰਾਤ 12:30 ਵਜੇ ਵਾਪਰੀ। ਹਾਲ ਹੀ ਵਿੱਚ ਇਹ ਘਰ ਨਵਾਂ ਬਣਾਇਆ ਗਿਆ ਸੀ ਜੋ ਪੂਰੀ ਤਰ੍ਹਾਂ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ੋਰਦਾਰ ਧਮਾਕਾ ਵੀ ਸੁਣਾਈ ਦਿੱਤਾ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ। ਘਰ ਦੇ ਨਜ਼ਦੀਕ ਰਹਿੰਗੀ ਗੁਆਂਢਣ ਨੇ ਦੱਸਿਆ ਕਿ ਘਰ ਦੇ ਪਿਛਲੇ ਦਰਵਾਜ਼ੇ, ਪਿਛਲੀਆਂ ਖਿੜਕੀਆਂ ਤੇ ਹੋਰ ਕਈ ਪਾਸਿਆਂ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸੀ। ਗੁਆਂਢਣ ਮੁਤਾਬਕ ਘਰ ਵਿੱਚ ਰਹਿਣ ਵਾਲੀ ਮਹਿਲਾ ਜ਼ਮੀਨ ਉੱਤੇ ਸਿਰ ਝੁਕਾਅ ਕੇ ਬੈਠੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਪ੍ਰਾਰਥਨਾ ਕਰ ਰਹੀ ਹੋਵੇ। ਫਿਰ ਗੁਆਂਢਣ ਨੇ ਉਨ੍ਹਾਂ ਨੂੰ 911 ਉੱਤੇ ਕਾਲ ਕਰਨ ਲਈ ਆਖਿਆ। ਜ਼ਮੀਨ ’ਤੇ ਬੈਠੀ ਮਹਿਲਾ ਨੇ ਹੀ ਦੱਸਿਆ ਕਿ ਉਸ ਦੇ ਬੱਚੇ ਤੇ ਪਤੀ ਵੀ ਅੰਦਰ ਹੀ ਹਨ। ਹਾਸਲ ਜਾਣਕਾਰੀ ਮੁਤਾਬਕ 39 ਸਾਲਾ ਪਿਤਾ ਇਬ੍ਰਾਹਿਮ ਬਾਰਹੋ ਤੇ 40 ਸਾਲਾ ਮਾਂ ਕਾਅਥਾਰ ਅਲ ਹਮਦ ਹਸਪਤਾਲ ਵਿੱਚ ਦਾਖ਼ਲ ਹਨ। ਬਾਰਹੋ ਕਾਫੀ ਝੁਲਸ ਗਿਆ ਜਿਸ ਕਰਕੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਅਲ ਹਮਦ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ। ਮਰਨ ਵਾਲੇ ਸੱਤ ਬੱਚਿਆਂ ਵਿੱਚ ਅਹਿਮਦ ਬਾਰਹੋ (14), ਰੋਲਾ ਬਾਰਹੋ (12), ਮੁਹੰਮਦ ਬਾਰਹੋ (10), ਘਾਲਾ ਬਾਰਹੋ (8), ਹਾਲਾ ਬਾਰਹੋ (3), ਰਾਣਾ ਬਾਰਹੋ (2) ਤੇ ਅਬਦੁੱਲਾਹ ਬਾਰਹੋ (3) ਸ਼ਾਮਲ ਹਨ।

Show More

Related Articles

Leave a Reply

Your email address will not be published. Required fields are marked *

Close