Canada

ਕੈਨੇਡਾ: ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਅੱਜ ਸ਼ੁਰੂ ਹੋਵੇਗੀ ਸੁਣਵਾਈ, ਰੇਅਬੋਲਡ ਨਹੀਂ ਲਵੇਗੀ ਹਿੱਸਾ

ਓਟਵਾ, ਹਾਊਸ ਆਫ ਕਾਮਨਜ਼ ਦੀ ਨਿਆਂ ਕਮੇਟੀ ਵੱਲੋਂ ਅੱਜ ਇਨ੍ਹਾ ਦੋਸ਼ਾਂ ਦੀ ਸੁਣਵਾਈ ਸ਼ੁਰੂ ਕੀਤੀ ਜਾ ਰਹੀ ਹੈ ਕਿ ਮਾਂਟਰੀਅਲ ਦੀ ਇੰਜੀਨੀਅਰਿੰਗ ਕੰਪਨੀ ਐਸਐਨਸੀ-ਲਾਵਾਲਿਨ ਖਿਲਾਫ ਕ੍ਰਿਮੀਨਲ ਮਾਮਲੇ ਨੂੰ ਟਾਲਣ ਲਈ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਉੱਤੇ ਪ੍ਰਧਾਨ ਮੰਤਰੀ ਆਫਿਸ ਵੱਲੋਂ ਅਸਿੱਧੇ ਤੌਰ ਉੱਤੇ ਦਬਾਅ ਪਾਇਆ ਗਿਆ। ਇਸ ਮਾਮਲੇ ਦੀ ਸੁਣਵਾਈ ਲਈ ਰੇਅਬੋਲਡ ਨੂੰ ਗਵਾਹੀ ਦੇਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਸੋਮਵਾਰ ਤੱਕ ਹਾਜਰ ਹੋਣ ਦੀ ਸੰਭਾਵਨਾ ਨਹੀਂ ਹੈ। ਇੱਥੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ ਉਹ ਗਵਾਹੀ ਲਈ ਪਹੁੰਚ ਵੀ ਜਾਂਦੀ ਹੈ ਤਾਂ ਵੀ ਉਸ ਕੋਲ ਆਖਣ ਲਈ ਕੁੱਝ ਖਾਸ ਨਹੀਂ ਹੋਵੇਗਾ। ਜਿਕਰਯੋਗ ਹੈ ਕਿ ਪਿਛਲੇ ਹਫਤੇ ਇਹ ਮੁੱਦਾ ਉੱਠਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਪਹਿਲਾਂ ਰੇਅਬੋਲਡ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੱਭ ਤੋਂ ਭਰੋਸੇ ਵਾਲੇ ਸਹਿਯੋਗੀ, ਪ੍ਰਿੰਸੀਪਲ ਸਕੱਤਰ ਗੇਰਾਲਡ ਬੱਟਜ ਅਸਤੀਫਾ ਦੇ ਚੁੱਕੇ ਹਨ। ਵਿਰੋਧੀ ਧਿਰ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਨਿਆਂ ਕਮੇਟੀ ਦੀ ਸੁਣਵਾਈ ਉਦੋਂ ਤੱਕ ਕਿਸੇ ਕੰਮ ਦੀ ਨਹੀਂ ਜਦੋਂ ਤੱਕ ਵਿਲਸਨ ਰੇਅਬੋਲਡ ਨੂੰ ਖੁੱਲ੍ਹ ਕੇ ਬੋਲਣ ਦੀ ਇਜਾਜਤ ਨਹੀਂ ਮਿਲਦੀ ਤੇ ਜਦੋਂ ਤੱਕ ਬੱਟਜ ਸਮੇਤ ਟਰੂਡੋ ਦੇ ਆਫਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਗਵਾਹੀ ਲਈ ਨਹੀਂ ਸੱਦਿਆ ਜਾਂਦਾ। ਇਸ ਦੌਰਾਨ ਕੰਜਰਵੇਟਿਵ ਤੇ ਐਨਡੀਪੀ ਵੱਲੋਂ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close