Canada

‘ਉਨਟਾਰੀਓ ਵਾਸੀਆਂ ਨੂੰ ਸ਼ਰਾਬ ਦੀਆਂ ਬੋਤਲਾਂ ਵਾਸਤੇ ਲਿਫਾਫੇ ਦੇਣ ਸਟੋਰ’

ਟੋਰਾਂਟੋ,  : ਉਨਟਾਰੀਓ ਵਿਚ ਸ਼ਰਾਬ ਦੀਆਂ ਬੋਤਲਾਂ ਵਾਸਤੇ ਲਿਫਾਫਿਆਂ ਦਾ ਮਸਲਾ ਭਖਦਾ ਨਜ਼ਰ ਆ ਰਿਹਾ ਹੈ। ਪ੍ਰੀਮੀਅਰ ਡਗ ਫੋਰਡ ਵੱਲੋਂ ਐਲ.ਸੀ.ਬੀ.ਓ. ਨੂੰ ਹਦਾਇਤ ਦਿਤੀ ਗਈ ਹੈ ਕਿ ਖਰੀਦਾਰਾਂ ਨੂੰ ਕਾਗਜ਼ ਦੇ ਲਿਫਾਫੇ ਮੁਹੱਈਆ ਕਰਵਾਏ ਜਾਣ ਜੋ ਪਿਛਲੇ ਸਮੇਂ ਦੌਰਾਨ ਬੰਦ ਕਰ ਦਿਤੇ ਗਏ। ਦੂਜੇ ਪਾਸੇ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਡਗ ਫੋਰਡ ਸਿਹਤ ਸੇਵਾਵਾਂ ਵਰਗੇ ਗੰਭੀਰ ਮਸਲਿਆਂ ਨੂੰ ਛੱਡ ਕੇ ਸ਼ਰਾਬ ਦੇ ਸਟੋਰਾਂ ’ਤੇ ਲਿਫਾਫੇ ਯਕੀਨੀ ਬਣਾਉਣ ਵਿਚ ਉਲਝੇ ਹੋਏ ਹਨ। ਪ੍ਰੀਮੀਅਰ ਡਗ ਫੋਰਡ ਨੇ ਐਲ.ਸੀ.ਬੀ.ਓ. ਦੇ ਮੁੱਖ ਕਾਰਜਕਾਰੀ ਅਫਸਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਉਨਟਾਰੀਓ ਦੇ ਲੋਕ ਇਸ ਵੇਲੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸੰਘਰਸ਼ ਕਰ ਰਹੇ ਹਨ ਅਤੇ ਅਜਿਹੇ ਵਿਚ ਮੁੜ ਵਰਤੇ ਜਾ ਸਕਣ ਵਾਲੇ ਲਿਫਾਫਿਆਂ ਦਾ ਖਰਚਾ ਉਨ੍ਹਾਂ ਉਤੇ ਨਾ ਪਾਇਆ ਜਾਵੇ ਅਤੇ ਕਾਗਜ਼ ਦੇ ਲਿਫਾਫੇ ਹੀ ਦਿਤੇ ਜਾਣ।

Show More

Related Articles

Leave a Reply

Your email address will not be published. Required fields are marked *

Close