Punjab

ਹਾਵਰਡ ਯੁਨੀਵਰਸਿਟੀ ਦੇ ਇਕ ਪ੍ਰੋਫੈਸਰ ਉਪਰ ਵਿਦਿਆਰਥਣਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼

ਪੀੜਤ ਵਿਦਿਆਰਥਣਾਂ ਵੱਲੋਂ ਪਟੀਸ਼ਨ ਦਾਇਰ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਹਾਵਰਡ ਯੁਨੀਵਰਸਿਟੀ ਦੇ ਐਂਥਰੋਪਾਲੋਜੀ ਵਿਭਾਗ ਦੀਆਂ 3 ਗਰੈਜੂਏਟ ਵਿਦਿਆਰਥਣਾਂ ਨੇ ਦਾਇਰ ਇਕ ਪਟੀਸ਼ਨ ਵਿਚ ਇਕ ਪ੍ਰੋਫੈਸਰ ਉਪਰ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ ਤੇ ਕਿਹਾ ਹੈ ਕਿ ਯੁਨੀਵਰਸਿਟੀ ਪ੍ਰੋਫੈਸਰ ਵਿਰੁੱਧ ਕਾਰਵਾਈ ਕਰਨ ਵਿਚ  ਨਾਕਾਮ ਰਹੀ ਹੈ। ਇਸ ਹਫਤੇ ਦੇ ਸ਼ੁਰੂ ਵਿਚ ਦਾਇਰ ਕੀਤੀ ਗਈ ਪਟੀਸ਼ਨ ਵਿਚ ਮਾਰਗਰਟ ਜ਼ਰਵੀਨਸਕੀ, ਲੀਲਾ ਕਿਲਬਰਨ ਤੇ ਅਮੂਲੀਆ ਮੰਡਾਵਾ ਨਾਮੀ ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ ਅਫਰੀਕਨ ਅਮਰੀਕਨ ਸਿੱਖਿਆ ਤੇ ਐਨਥਰੋਪਾਲੋਜੀ ਦੇ ਪ੍ਰੋਫੈਸਰ ਜੌਹਨ ਕੋਮਾਰੌਫ ਵੱਲੋਂ ਬਿਨਾਂ  ਸਹਿਮਤੀ ਦੇ ਵਿਦਿਆਰਥਣਾਂ ਦੇ ਜਬਰਨ ਚੁੰਮਣ ਲਏ ਜਾਂਦੇ ਹਨ ਤੇ ਸਰੀਰਕ  ਛੇੜਛਾੜ ਕੀਤੀ ਜਾਂਦੀ ਹੈ।  ਸੈਕਸ ਦੇ ਨਜਰੀਏ ਤੋਂ ਹੋਰ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ ਤੇ ਜੇਕਰ ਉਹ ਵਿਰੋਧ ਕਰਦੀਆਂ ਹਨ ਤਾਂ ਪ੍ਰੋਫੈਸਰ ਵੱਲੋਂ ਉਨਾਂ ਦਾ ਕਰੀਅਰ ਤਬਾਹ ਕਰ ਦੇਣ ਦੀ ਧਮਕੀ ਦਿੱਤੀ ਜਾਂਦੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਯੁਨੀਵਰਸਿਟੀ ਪ੍ਰੋਫੈਸਰ ਵਿਰੁੱਧ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ‘ਤੇ ਕੋਈ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ। ਅਜਿਹਾ ਕਰਕੇ ਯੁਨੀਵਰਸਿਟੀ ਨੇ ਆਪਣੇ ਉਪਰ ਦਾਗ ਨਾ ਲੱਗਣ ਦੇਣ ਦੀ ਨੀਤੀ ਦੀ ਪਾਲਣਾ ਨਹੀਂ ਕੀਤੀ। ਦੂਸਰੇ ਪਾਸੇ ਪ੍ਰੋਫੈਸਰ ਕੋਮਾਰੌਫ ਦੇ ਵਕੀਲਾਂ ਨੇ ਇਕ ਬਿਆਨ ਵਿਚ ਵਿਦਿਆਰਥਣਾਂ ਦੇ  ਦੋਸ਼ਾਂ ਨੂੰ ਰੱਦ ਕੀਤਾ ਹੈ। ਵਕੀਲਾਂ ਨੇ ਕਿਹਾ ਹੈ ਕਿ ਜਬਰਨ ਚੁੰਮਣ ਲੈਣ ਜਾਂ ਅਣਉਚਿੱਤ ਤਰੀਕੇ ਨਾਲ ਵਿਦਿਆਰਥਣ ਨੂੰ ਛੂਹਣ ਦੇ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ। ਵਕੀਲਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਕੋਮਾਰੌਫ ਇਕ ਜਾਣਿਆ ਪਹਿਚਾਣਿਆ ਵਿਦਵਾਨ ਹੈ ਤੇ ਉਹ ਦਹਾਕਿਆਂ ਤੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਕਰ ਰਿਹਾ ਹੈ। ਉਹ ਆਪਣੇ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਹੈ।

Show More

Related Articles

Leave a Reply

Your email address will not be published. Required fields are marked *

Close