Punjab

ਨਿਰਮਲ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ, ਹਾਸਲ ਕੀਤੀ ਹੂੰਝਾ–ਫੇਰੂ ਜਿੱਤ

ਸ੍ਰੀ ਨਿਰਮਲ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਇਸ ਸੰਗਠਨ ਦੀਆਂ ਆਮ ਚੋਣਾਂ ਦੌਰਾਨ ਸ੍ਰੀ ਸਰਬਜੀਤ ਸਿੰਘ ਨੂੰ ਹਰਾਇਆ ਹੈ। ਸਮਾਜਕ–ਧਾਰਮਿਕ ਸੰਗਠਨ ਚੀਫ਼ ਖ਼ਾਲਸਾ ਦੀਵਾਨ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਸਥਿਤ ਹੈ। ਸ੍ਰੀ ਨਿਰਮਲ ਸਿੰਘ ਦੇ ਗਰੁੱਪ ਨੇ ਇਨ੍ਹਾਂ ਚੋਣਾਂ ਵਿੱਚ ਹੂੰਝਾਂ–ਫੇਰੂ ਜਿੱਤ ਹਾਸਲ ਕੀਤੀ ਹੈ। ਚੀਫ਼ ਖ਼ਾਲਸਾ ਦੀਵਾਨ ਨਾਂਅ ਦਾ ਇਹ ਅਹਿਮ ਸਿੱਖ ਸੰਗਠਨ 111 ਵਰ੍ਹੇ ਪਹਿਲਾਂ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਹੁਰਾਂ ਦੇ ਜਤਨਾਂ ਸਦਕਾ ਕਾਇਮ ਹੋਇਆ ਸੀ। ਇਹ ਪੰਜਾਬ ਭਰ ਵਿੱਚ ਮੌਜੂਦ ਵੱਖੋ–ਵੱਖਰੀਆਂ ਸਿੰਘ ਸਭਾਵਾਂ ਦੀ ਕੇਂਦਰੀ ਜੱਥੇਬੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਇਹ ਕੋਈ ਸਿਆਸੀ ਸੰਗਠਨ ਨਹੀਂ ਹੈ; ਇਸ ਦਾ ਸਬੰਧ ਸਿਰਫ਼ ਧਾਰਮਿਕ, ਵਿਦਿਅਕ ਤੇ ਸਭਿਆਚਾਰਕ ਮਾਮਲਿਆਂ ਨਾਲ ਹੁੰਦਾ ਹੈ।
ਇਸ ਵੇਲੇ ਚੀਫ਼ ਖ਼ਾਲਸਾ ਦੀਵਾਨ ਵੱਲੋਂ 47 ਸਕੂਲ, 3 ਕਾਲਜ, ਯਤੀਮਖਾਨੇ, ਬਿਰਧ ਆਸ਼ਰਮ, ਹਸਪਤਾਲ ਤੇ ਕਲੀਨਿਕ ਚਲਾਏ ਜਾ ਰਹੇ ਹਨ। ਇਸ ਦਾ ਆਪਣਾ ਇੱਕ ‘ਨਿਊਜ਼–ਲੈਟਰ’ ‘ਖ਼ਾਲਸਾ ਐਡਵੋਕੇਟ’ ਵੀ ਪ੍ਰਕਾਸ਼ਿਤ ਹੁੰਦਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close