National

ਜੰਮੂ ਕਸ਼ਮੀਰ : ਸਰਕਾਰ ਨੇ ਵੱਖਵਾਦੀ ਆਗੂਆਂ ਦੀ ਸੁਰੱਖਿਆ ਵਾਪਸ ਲਈ

ਸਰਕਾਰ ਨੇ ਜੰਮੂ ਕਸ਼ਮੀਰ ਵਿਚ ਵੱਖਵਾਦੀ ਆਗੂਆਂ ਦੇ ਖਿਲਾਫ ਸਖਤ ਕਦਮ ਚੁੱਕਦੇ ਹੋਏ ਉਨ੍ਹਾਂ ਦੀ ਸਾਰੀ ਸੁਰੱਖਿਆ ਅਤੇ ਸਹੂਲਤਾਵਾਂ ਵਾਪਸ ਲੈਣ ਦਾ ਵੱਡਾ ਫੈਸਲਾ ਕੀਤਾ ਹੈ। ਜੰਮੂ ਕਸ਼ਮੀਰ ਸਰਕਾਰ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਵੱਖਵਾਦੀ ਆਗੂਆਂ ਮੀਰਵਾਈਜ਼ ਫਾਰੂਕ, ਅਬਦੁਲ ਗਨੀ ਭਟ, ਬਿਲਾਲ ਲੋਨ, ਹਾਸ਼ਿਮ, ਕੁਰੈਸ਼ੀ ਅਤੇ ਸ਼ਬੀਰ ਸ਼ਾਹ ਨੂੰ ਉਪਲੱਬਧ ਸੁਰੱਖਿਆ ਅਤੇ ਵਾਹਨਾਂ ਦੀ ਸਹੂਲਤ ਵਾਪਸ ਲੈ ਲਈ ਜਾਵੇਗੀ।ਉਨ੍ਹਾਂ ਕਿਹਾ ਕਿ ਵੱਖਵਾਦੀ ਆਗੂਆਂ ਨੂੰ ਕਿਸੇ ਵੀ ਕਾਰਨ ਸਰਕਾਰ ਨੇ ਸਹੂਲਤ ਉਪਲੱਬਧ ਕਰਵਾਈ ਹੈ, ਉਸ ਨੂੰ ਵਾਪਸ ਲੈ ਲਿਆ ਜਾਵੇਗਾ। ਸੂਤਰਾਂ ਮੁਤਾਬਕ ਜੇਕਰ ਕੋਈ ਹੋਰ ਅਲੱਗਵਾਦੀ ਹੈ ਜਿਸ ਨੂੰ ਸਰਕਾਰੀ ਸੁਰੱਖਿਆ ਅਤੇ ਸਹੂਲਤ ਉਪਲੱਬਧ ਹੈ, ਤਾਂ ਸੂਬਾ ਪੁਲਿਸ ਮੁੱਖ ਦਫ਼ਤਰ ਇਸਦੀ ਸਮੀਖਿਆ ਕਰੇਗਾ ਅਤੇ ਇਹ ਸਹੂਲਤ ਤੁਰੰਤ ਵਾਪਸ ਲੈ ਲਈ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close