Canada

ਕੈਲਗਿਰੀ: ਦੱਖਣੀ-ਪੂਰਬੀ ਕੈਲਗਿਰੀ ਦੇ ਘਰ ਵਿਚ ਹੋਇਆ ਧਮਾਕਾ

ਨਾਲ ਲਗਦੇ ਘਰਾਂ ਦਾ ਹੋਇਆ ਨੁਕਸਾਨ, ਜਾਨੀ ਨੁਕਸਾਨ ਤੋਂ ਬਚਾਅ

ਕੈਲਗਿਰੀ: ਕੈਨੇਡਾ ਦੇ ਕੈਲਗਿਰੀ ਸ਼ਹਿਰ ਦੇ ਦੁੱਖਣੀ ਪੂਰਬੀ ਇਲਾਕੇ ਵਿਚ ਘਰ ਵਿਚ ਜਬਰਦਤ ਧਮਾਕਾ ਹੋਇਆ। ਜਿਸ ਨਾਲ ਗੁਆਂਢੀ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮੌਕੇ ਤੇ ਪਹੁੰਚੇ ਫਾਇਰ ਬਿਗ੍ਰੇਡਸ ਨੇ ਅੱਗ ਤੇ ਕਾਬੂ ਪਾਇਆ। ਉਨ੍ਹਾਂ ਦੇ ਬੁਲਾਰੇ ਕੈਰਲ ਹੈਨੇਕ ਨੇ ਦੱਸਿਆ ਕਿ 4:20 ਮਿੰਟ ਤੇ 911 ਤੇ 25 ਤੋਂ ਵੱਧ ਕਾਲਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰ ਭਿਆਨਕ ਦਾ ਸਾਹਮਣਾ ਵੀ ਕਰਨਾ ਪਿਆ। ਉਨਾ ਦੱਸਿਆ ਕਿ ਤੇਜ਼ ਹਵਾਵਾਂ ਚੱਲਣ ਕਾਰਨ ਅੱਗ ਤੇ ਕਾਬੂ ਪਾਉਣ ਵਿਚ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਕੱਢੇ ਗਏ ਕੁਝ ਲੋਕਾਂ ਨੂੰ ਆਪਣੇ ਘਰ ਅੰਦਰ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close