Canada

ਕੈਲਗਰੀ:ਹੇਅਰ ਡ੍ਰਾਇਰ ਕਾਰਨ ਹੋਇਆ ਧਮਾਕਾ, ਵਾਲ-ਵਾਲ ਬਚੀ ਔਰਤ, ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ

ਕੈਲਗਰੀ, ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਕੈਲਗਰੀ ਵਿਖੇ ਦੁਪਿਹਰ ਵੇਲੇ ਹੇਅਰ ਡਰਾਇਰ ਕਾਰਨ ਧਮਾਕਾ ਹੋ ਗਿਆ, ਫਿਲਹਾਲ ਇਸ ਧਮਾਕੇ ਕਾਰਨ ਕਿਸੇ ਤਰ੍ਹਾਂ ਦੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਦਰਅਸਲ ਹੇਅਰ ਡ੍ਰਾਇਰ ਪਲੱਗ ਵਿਚ ਲੱਗਾ ਹੋਇਆ ਸੀ ਅਤੇ ਇਸ ਦੀ ਹੀਟ ਕਾਰਨ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਦਰਵਾਜ਼ੇ ਨੂੰ ਅੱਗ ਲੱਗ ਗਈ ਅਤੇ ਦਰਵਾਜ਼ੇ ‘ਤੇ ਟੰਗੇ ਤੌਲੀਏ ਨੂੰ ਵੀ ਅੱਗ ਲੱਗ ਗਈ। ਇਸ ਸਬੰਧੀ ਔਰਤ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਔਰਤ ਨੇ ਦੱਸਿਆ ਕਿ ਉਹ ਬਿਲਡਿੰਗ ਦੇ ਦੂਜੇ ਫਲੋਰ ‘ਤੇ ਰਹਿੰਦੀ ਹੈ। ਉਹ ਆਪਣੇ ਵਾਲ ਸੁਕਾਉਣ ਤੋਂ ਬਾਅਦ ਹੇਅਰ ਡ੍ਰਾਇਰ ਚੱਲਦਾ ਛੱਡ ਗਈ, ਹੇਅਰ ਡ੍ਰਾਇਰ ਦੇ ਸ਼ੈਂਪੂ ਦੇ ਸੰਪਰਕ ਵਿਚ ਆਉਣ ਕਾਰਨ ਧਮਾਕਾ ਹੋ ਗਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਕਾਰਨ ਦਰਵਾਜ਼ੇ, ਕੈਬਨਿਟ ਅਤੇ ਬਾਥਟਬ ਟਾਇਲ ਨੂੰ ਨੁਕਸਾਨ ਹੋਇਆ ਹੈ

Show More

Related Articles

Leave a Reply

Your email address will not be published. Required fields are marked *

Close